Sports Minister honors three bronze : ਪੰਜਾਬ ਸਰਕਾਰ ਵੱਲੋਂ ਅੱਜ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਤੀਸਰੇ ਪੈਰਾ ਏਸ਼ੀਆਈ ਖੇਡਾਂ ਵਿਚ ਕਾਂਸੇ ਤਮਗਾ ਜਿੱਤਣ ਵਾਲੇ ਤਿੰਨ ਖਿਡਾਰੀਆਂ ਨੂੰ ਖੇਡਾਂ ਵਿਚ ਉਤਸ਼ਾਹਿਤ ਕਰਨ ਲਈ 1.5 ਕਰੋੜ ਰੁਪਏ ਦੇ ਕੇ ਸਨਮਾਨਤ ਕੀਤਾ। ਦੱਸਣਯੋਗ ਹੈ ਕਿ 6 ਅਕਤੂਬਰ ਤੋਂ 13ਵੇਂ 2018 ਤੱਕ ਜਕਾਰਤਾ (ਇੰਡੋਨੇਸ਼ੀਆ) ਵਿਚ ਆਯੋਜਿਤ ਪੈਰਾ ਏਸ਼ੀਅਨ ਗੇਮਸ ਵਿਚ ਜਲੰਧਰ ਦੇ ਪਾਵਰ ਲਿਫਟਰ ਪਰਮਜੀਤ ਕੁਮਾਰ,ਸੰਗਰੂਰ ਦੇ ਸ਼ਾਟ-ਪੁਟ ਪਲੇਅਰ ਮੁਹੰਮਦ ਯਾਸਿਰ ਅਤੇ ਪਟਿਆਲਾ ਦੇ ਬੈਡਮਿੰਟਨ ਪਲੇਅਰ ਰਾਜ ਕੁਮਾਰ ਨੇ ਕਾਂਸੇ ਤਮਗਾ ਹਾਸਲ ਕੀਤਾ ਹੈ, ਜਿਸ ਦੇ ਲੱ ਖੇਡ ਮੰਤਰੀ ਨੇ 50-50 ਲੱਖ ਰੁਪਏ ਇੰਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਦੇ ਕੇ ਉਨ੍ਹਾਂ ਨੂੰ ਸੂਬੇ ਦਾ ਮਾਣ ਵਧਾਉਣ ਲਈ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਖੇਡ ਮੰਤਰੀ ਨੇ ਉਨ੍ਹਾਂ ਨੂੰ ਵਿੱਤੀ ਮਦਦ, ਬੁਨਿਆਦੀ ਤੋਂ ਇਲਾਵਾ ਇਨਫ੍ਰਾਸਟਰੱਕਚਰ ਅਤੇ ਨੌਕਰੀ ਦੇ ਮੌਕਿਆਂ ਵਿਚ ਹਰ ਸੰਭਵ ਮਦਦ ਦੇਣ ਦਾ ਵੀ ਭਰੋਸਾ ਦਿੱਤਾ।
ਖੇਡ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਿਦਾਇਤਾਂ ਮੁਤਾਬਕ ਖੇਡਾਂ ਵਿਚ ਤਮਗੇ ਜੇਤੂਆਂ ਨੂੰ ਨਕਦ ਰਾਸ਼ੀ ਦੇ ਕੇ ਉਤਸ਼ਾਹਿਤ ਕਰਨ 1101 ਤਮਗੇ ਜੇਤੂਆਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਨੂੰ ਇਸ ਸਾਲ ਸਤੰਬਰ ਤੱਕ ਕੁਲ 4,85,46,100 ਰੁਪਏ ਨਕਦ ਇਨਾਮ ਦਿੱਤੇ ਜਾਣਗੇ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਹ ਇਨਾਮ ਵੱਖ-ਵੱਖ ਸੈਗਮੈਂਟ ਵਿਚ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੂਬੇ ਦੇ ਖਿਡਾਰੀਆਂ ਨੂੰ ਵਾਧੂ ਖੇਡ ਸਹੂਲਤਾਂ ਪ੍ਰਦਾਨ ਕਰ ਲਈ ਮਾਰਚ 2019 ਵਿਚ ਇਕ ਵਿਆਪਕ ਖੇਡ ਨੀਤੀ 2018 ਅਧਿਸੂਚਿਤ ਕੀਤੀ ਗਈ ਹੈ, ਜਿਸ ਰਾਹੀਂ ਨਕਦ ਇਨਾਮਾਂ ਦੀ ਰਕਮ ਨੂੰ ਚਾਰ ਗੁਣਾ ਵਧਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਖੇਡ ਨੀਤੀ ਮੁਤਾਬਕ ਸਾਰੇ ਤਮਗਾ ਜੇਤੂ ਪੈਰਾਲਿੰਪਿਕਸ, ਪੈਰਾ ਏਸ਼ੀਆਈ ਅਤੇ ਪੈਰਾ ਰਾਸ਼ਟਰ ਮੰਡਲ ਖੇਡਾਂ ਦੇ ਤਮਗਾ ਜੇਤੂਆਂ ਨੂੰ ਓਲੰਪਿਕ ਖੇਡਾਂ, ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਦੇ ਮੁਕਾਬਲੇ ਬਰਾਬਰ ਨਕਦ ਇਨਾਮ ਮਿਲੇਗਾ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਸਰਕਾਰੀ ਨੌਕਰੀਆਂ ਲਈ ਖਿਡਾਰੀਆਂ ਵਾਸਤੇ ਵੱਖਰਾ ਕੋਟਾ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੌਮੀ ਪੱਧਰ ’ਤੇ ਸੂਬੇ ਦੀ ਨੁਮਾਇੰਦਗੀ ਕਰਨਵਾਲੇ ਇਨ੍ਹਾਂ ਖਿਡਾਰੀਆਂ ਲਈ ਨੌਕਰੀਆਂ ਅਤੇ ਬੋਰਡਾਂ, ਨਿਗਮਾਂ, ਸਹਿਕਾਰੀ ਬਾਡੀਜ਼ ਵਿਚ 3 ਫੀਸਦੀ ਰਾਖਵੇਂਕਰਨ ਲਈ ਵਚਨਬੱਧ ਹੈ। ਇਸ ਤੋਂ ਇਲਾਵਾ ਹਾਲ ਹੀ ਵਿਚ ਹੋਈ ਕੈਬਨਿਟ ਦੀ ਮੀਟਿੰਗ ਵਿਚ ਖਿਡਾਰੀਆਂ ਲਈ ਰੋਜ਼ਗਾਰ ਦੇ ਵੱਧ ਮੌਕੇ ਪੈਦਾ ਕਰਨ ਲਈ ਕੌਮੀ ਖੇਡਾਂ/ ਸੀਨੀਅਰ ਕੌਮੀ ਮੁਕਾਬਲਿਆਂ/ ਮਾਨਤਾ ਪ੍ਰਾਪਤ ਕੌਮਾਂਤਰੀ ਟੂਰਨਾਮੈਂਟਾਂ ਵਿਚ ਸੋਨੇ, ਚਾਂਦੀ ਅਤੇ ਕਾਂਸੇ ਤਮਗਾ ਜੇਤੂ ਕਲਾਸ ਵਨ ਅਤੇ ਕਲਾਸ 2 ਅਹੁਦਿਆਂ ਵਿਚ ਭਰਤੀ ਦੇ ਪਾਤਰ ਹੋਣਗੇ।