Sports Minister Kiren Rijiju : ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਬਹੁਤ ਹੀ ਮਾਰੂ ਸਿੱਧ ਹੋ ਰਹੀ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦਰਮਿਆਨ ਵੱਡੇ-ਵੱਡੇ ਆਗੂ ਤੇ ਮੰਤਰੀ ਇਸ ਦੀ ਲਪੇਟ ਵਿੱਚ ਆ ਰਹੇ ਹਨ। ਖੇਡ ਮੰਤਰੀ ਕਿਰਨ ਰੀਜਿਜੂ ਵੀ ਇਸ ਮਹਾਮਾਰੀ ਦੀ ਲਪੇਟ ਵਿੱਚ ਆ ਗਏ ਹਨ। ਸ਼ਨੀਵਾਰ ਨੂੰ ਖੇਡ ਮੰਤਰੀ ਨੇ ਟਵਿੱਟਰ ‘ਤੇ ਆਪਣੇ ਆਪ ਨੂੰ ਕੋਰੋਨਾ ਪਾਜ਼ੀਟਿਵ ਦੱਸਿਆ ਹੈ। ਖੇਡ ਮੰਤਰੀ ਨੇ ਲਿਖਿਆ, “ਕੋਵਿਡ -19 ਦੇ ਲਗਾਤਾਰ ਟੈਸਟ ਕਰਵਾਉਣ ਤੋਂ ਬਾਅਦ ਮੇਰੀ ਰਿਪੋਰਟ ਅੱਜ ਪਾਜ਼ੀਟਿਵ ਆ ਗਈ ਹੈ। ਹਾਲਾਂਕਿ, ਉਸਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਸਨੂੰ ਕੋਈ ਸਮੱਸਿਆ ਨਹੀਂ ਹੈ ਅਤੇ ਉਹ ਤੰਦਰੁਸਤ ਅਤੇ ਠੀਕ ਹਨ।”
ਰਿਜੀਜੂ ਨੇ ਅੱਗੇ ਲਿਖਿਆ, “ਡਾਕਟਰਾਂ ਦੀ ਸਲਾਹ ਲੈ ਰਿਹਾ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜਿਹੜੇ ਹਾਲ ਹੀ ਵਿੱਚ ਮੇਰੇ ਨਾਲ ਸੰਪਰਕ ਵਿੱਚ ਆਏ ਹਨ ਕਿ ਉਹ ਆਪਣੇ ਆਪ ਨੂੰ ਕੁਆਰੰਟੀਨ ਕਰ ਲੈਣ ਅਤੇ ਟੈਸਟ ਕਰਵਾਉਣ। ਮੈਂ ਸਰੀਰਕ ਤੌਰ ’ਤੇ ਤੰਦਰੁਸਤ ਹਾਂ।” ਮਹੱਤਵਪੂਰਣ ਗੱਲ ਇਹ ਹੈ ਕਿ ਕਿਰੇਨ ਰਿਜੀਜੂ ਸ਼ੁੱਕਰਵਾਰ ਨੂੰ ਟਿਹਰੀ ਵਿੱਚ ਵਾਟਰ ਸਪੋਰਟਸ ਐਂਡ ਐਡਵੈਂਚਰ ਇੰਸਟੀਚਿਊਟ ਦਾ ਉਦਘਾਟਨ ਕਰਨ ਉਤਰਾਖੰਡ ਵਿੱਚ ਸਨ।