ਸ੍ਰੀ ਹੇਮਕੁੰਟ ਸਾਹਿਬ, ਉਹ ਇਤਿਹਾਸਿਕ ਧਾਰਮਿਕ ਅਸਥਾਨ ਜਿੱਥੇ ਦੇਸ਼-ਦੁਨੀਆਂ ਤੋਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ। ਇਸ ਵਾਰ ਉੱਤਰਾਖੰਡ ਦੇ ਚਮੌਲੀ ਜ਼ਿਲ੍ਹੇ ਵਿੱਚ ਸਥਿੱਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ 22 ਮਈ ਤੋਂ ਸ਼ੁਰੂ ਹੋਵੇਗੀ। ਮਿਲੀ ਜਾਣਕਾਰੀ ਅਨੁਸਾਰ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 22 ਮਈ ਨੂੰ ਸਵੇਰੇ 10.30 ਵਜੇ ਖੋਲ੍ਹੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰ ਬਿੰਦਰਾ ਨੇ ਦੱਸਿਆ ਕਿ ਚਮੋਲੀ ਜ਼ਿਲ੍ਹੇ ਵਿੱਚ 15,000 ਫੁੱਟ ਤੋਂ ਵੱਧ ਦੀ ਉਚਾਈ ‘ਤੇ ਸਥਾਪਿਤ ਗੁਰਦੁਆਰਾ ਸਾਹਿਬ ਇਸ ਸਮੇਂ ਬਰਫ਼ ਦੀ ਮੋਟੀ ਚਾਦਰ ਨਾਲ ਢੱਕਿਆ ਹੋਇਆ ਹੈ। ਭਾਰਤੀ ਫੌਜ ਇਸ ਮਹੀਨੇ ਗਲੇਸ਼ੀਅਰ ਦੇ ਵਿਚਕਾਰ ਸਥਿਤ ਗੁਰਦੁਆਰਾ ਸਾਹਿਬ ਤੱਕ ਰਸਤਾ ਸਾਫ਼ ਕਰੇਗੀ।
ਦੱਸ ਦੇਈਏ ਕਿ ਸ੍ਰੀ ਹੇਮਕੁੰਟ ਸਾਹਿਬ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਵ-ਜਨਮ ਦੀ ਤਪੱਸਿਆ ਧਰਤੀ ਮੰਨੀ ਜਾਂਦੀ ਹੈ। ਸਿੱਖਾਂ ਦਾ ਇਹ ਪਵਿੱਤਰ ਅਸਥਾਨ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਹੈ। ਇਸ ਦੀ ਉੱਚਾਈ 15200 ਫੁੱਟ ਹੈ। ਇੱਥੇ 6 ਮਹੀਨਿਆਂ ਤੱਕ ਬਰਫ ਜੰਮ ਜਾਂਦੀ ਹੈ। ਪਵਿੱਤਰ ਯਾਤਰਾ ਸ਼ੁਰੂ ਕਰਨ ਤੋਂ ਡੇਢ ਮਹੀਨਾ ਪਹਿਲਾਂ ਤੱਕ ਫੌਜ ਦੇ ਜਵਾਨ ਬਰਫ਼ ਕੱਟ ਕੇ ਰਸਤੇ ਬਣਾਉਂਦੇ ਹਨ ।
ਵੀਡੀਓ ਲਈ ਕਲਿੱਕ ਕਰੋ -: