ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਦਿਨ ਪਹਿਲਾਂ ਹੀ ਸੜਕ ਸੁਰੱਖਿਆ ਫੋਰਸ ਯਾਨੀ SSF ਦਾ ਨਵਾਂ ਵਿੰਗ ਤਿਆਰ ਕੀਤਾ ਗਿਆ ਹੈ ਜੋ ਕਿ ਕੰਟਰੋਲ ਰੂਮ ਨਾਲ ਕਨੈਕਟਡ ਹਨ। ਜਿਵੇਂ ਹੀ ਉਨ੍ਹਾਂ ਕੋਲ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਉਹ ਤੁਰੰਤ 112 ‘ਤੇ ਮੈਸੇਜ ਕਰਕੇ ਉਨ੍ਹਾਂ ਨੂੰ ਸੂਚਿਤ ਕਰ ਦਿੰਦੇ ਹਨ ਤੇ ਮਿੰਟਾਂ ਵਿਚ ਹੀ ਮਦਦ ਪਹੁੰਚਾਉਂਦੇ ਹਨ।
ਦੱਸ ਦੇਈਏ ਕਿ SSF ਵੱਲੋਂ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਹਾਈਟੈੱਕ ਗੱਡੀਆਂ ਸੜਕਾਂ ‘ਤੇ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਇਹ ਸਾਰੀਆਂ ਗੱਡੀਆਂ ਹਾਈਟੈੱਕ ਸਹੂਲਤਾਂ ਨਾਲ ਲੈਸ ਹਨ ਤੇ ਨਾਲ ਹੀ ਕਿਸੇ ਵੀ ਮੁਸ਼ਕਲ ਨਾਲ ਨਜਿੱਠਣ ਲਈ ਤਿਆਰ ਹਨ। ਮੁਲਾਜ਼ਮ 24 ਘੰਟੇ ਆਨ ਡਿਊਟੀ ਤਾਇਨਾਤ ਰਹਿੰਦੇ ਹਨ। ਜੇਕਰ ਰਾਤ ਨੂੰ ਕੋਈ ਗੱਡੀ ਖਰਾਬ ਹੋ ਜਾਂਦੀ ਹੈ ਤੇ ਉਸ ਨੂੰ ਮਦਦ ਦੀ ਲੋੜ ਹੈ ਤਾਂ ਸੜਕ ਸੁਰੱਖਿਆ ਫੋਰਸ ਵੱਲੋਂ ਉਸ ਦੀ ਮਦਦ ਕੀਤੀ ਜਾਵੇਗੀ। 24 ਘੰਟੇ ਇਹ ਸੇਵਾਵਾਂ ਉਪਲਬਧ ਰਹਿਣਗੀਆਂ ।
ਇੰਨਾ ਹੀ ਨਹੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਵੀ ਸੜਕ ਸੁਰੱਖਿਆ ਫੋਰਸ ਵੱਲੋਂ ਕੀਤਾ ਜਾ ਰਿਹਾ ਹੈ। SSF ਦੇ ਮੁਲਾਜ਼ਮ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਤੇ ਦਿਨੀਂ ਹੀ ਇਕ ਜ਼ਖਮੀ ਦੀ ਮਦਦ ਕੀਤੀ ਗਈ ਤੇ ਉਸ ਨੂੰ 15 ਮਿੰਟ ਦੇ ਵਿਚ ਹੀ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਇਮਰਾਨ ਖਾਨ ਨੂੰ ਇਕ ਹੋਰ ਵੱਡਾ ਝਟਕਾ! ਕਰੀਬੀ ਮਹਿਮੂਦ ਕੁਰੈਸ਼ੀ ਦੇ 5 ਸਾਲ ਤੱਕ ਚੋਣ ਲੜਨ ‘ਤੇ ਲੱਗੀ ਰੋਕ
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਸੜਕ ਹਾਦਸੇ ਦਿਨੋ-ਦਿਨ ਵੱਧ ਰਹੇ ਹਨ ਜਿਨ੍ਹਾਂ ਨੂੰ ਕੰਟਰੋਲ ਕਰਨ ਲਈ ਮਾਨ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਹੁਣ ਭਾਵੇਂ ਮੀਂਹ ਹੋਵੇ, ਝੱਖੜ ਹੋਵੇ ਤਾਂ ਵੀ ਇਹ ਗੱਡੀਆਂ ਤੁਹਾਡੀ ਮਦਦ ਲਈ 24 ਘੰਟੇ ਤਾਇਨਾਤ ਰਹਿਣਗੀਆਂ।
ਵੀਡੀਓ ਲਈ ਕਲਿੱਕ ਕਰੋ –