Sting Operation of ASI in Jalandhar : ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਚੌਕੀ ਨੰਗਲ ਸ਼ਾਮਾ ਦਾ ਮੁਫਤਖੋਰ ਇੰਚਾਰਜ ਮਹਿੰਦਰ ਸਿੰਘ ਆਪਣੇ ਆਏ ਦਿਨ ਇੱਕ ਵਿਧਵਾ ਔਰਤ ਦੇ ਰੈਸਟੋਰੈਂਟ ਵਿੱਚ ਆਪਣਾ ਆਦਮੀ ਭੇਜ ਕੇ ਮੁਫਤ ਮੰਗਵਾਉਂਦਾ ਸੀ, ਕਾਫੀ ਸਮੇਂ ਤੋਂ ਇਸ ਏਐਸਆਈ ਤੋਂ ਪ੍ਰੇਸ਼ਾਨ ਔਰਤ ਨੇ ਉਸ ਨੂੰ ਸਬਕ ਸਿਖਾਉਣ ਦੀ ਸੋਚੀ ਅਤੇ ਉਸ ਦਾ ਸਟਿੰਗ ਆਪ੍ਰੇਸ਼ਨ ਕਰਕੇ ਵੀਡੀਓ ਵਾਇਰਲ ਕਰ ਦਿੱਤਾ। ਜਦੋਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਤਾਂ ਏਐਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਸਟਿੰਗ ਦਾ ਫੈਕਟ ਚੈੱਕ ਕੀਤਾ ਗਿਆ ਤਾਂ ਕੁਝ ਹੀ ਘੰਟੇ ਵਿੱਚ ASI ਖਿਲਾਫ ਕਾਰਵਾਈ ਅਮਲ ਵਿੱਚ ਲਿਆਈ ਗਈ, ਹੁਣ ਉਸ ਖਿਲਾਫ ਵਿਭਾਗੀ ਜਾਂਚ ਦੇ ਵੀ ਆਰਡਰ ਜਾਰੀ ਕਰ ਦਿੱਤੇ ਗਏ ਹਨ।
ਔਰਤ ਜਲੰਧਰ ਦੇ ਰਾਮਾ ਮੰਡੀ ਵਿੱਚ “ਪਾਪਾ ਚਿਕਨ ਰੈਸਟੋਰੈਂਟ” ਚਲਾਉਂਦੀ ਹੈ। ਇਹ ਰੈਸਟੋਰੈਂਟ ਉਸ ਦੀ ਰੋਜ਼ੀ-ਰੋਟੀ ਦਾ ਇੱਕ ਸਾਧਨ ਹੈ। ਪੁਲਿਸ ਚੌਕੀ ਨੰਗਲ ਸ਼ਾਮਾ ਦਾ ਇੰਚਾਰਜ ਏਐਸਆਈ ਮਹਿੰਦਰ ਸਿੰਘ ਆਪਣੀ ਆਏ ਦਿਨ ਆਪਣਾ ਕੁੱਕ ਭੇਜ ਕੇ ਮੱਛੀ ਮੰਗਵਾਉਂਦਾ ਸੀ। ਔਰਤ ਉਸ ਨੂੰ ਇਨਕਾਰ ਕਦੀ ਤਾਂ ਉਹ ਕਹਿੰਦਾ ਕਿ ਸਾਹਬ ਨਾਲ ਫੋਨ ਗੱਲ ਲਓ। ਔਰਤ ਉਸ ਨੂੰ ਇਹ ਵੀ ਸਮਝਾਉਂਦੀ ਹੈ ਕਿ ਇਸ ਰੈਸਟੋਰੈਂਟ ਵਿਚ ਉਹ ਕੋਈ ਗਲਤ ਕੰਮ ਨਹੀਂ ਕਰਦੀ, ਸਿਰਫ ਲੋਕਾਂ ਨੂੰ ਰੋਟੀ ਖੁਆਉਂਦੀ ਹੈ ਅਤੇ ਇਸ ਨਾਲ ਉਸ ਦਾ ਮਸਾਂ ਗੁਜ਼ਾਰਾ ਹੁੰਦਾ ਹੈ, ਇਸ ਲਈ ਉਹ ਮੁਫਤ ਵਿੱਚ ਖਾਣਾ ਕਿਉਂ ਦੇਵੇ। ਰੈਸਟੋਰੈਂਟ ਦੀ ਮਾਲਕਣ ਨੇ ਦੱਸਿਆ ਕਿ ਇੱਥੇ ਚੌਕੀ ਇੰਚਾਰਜ ਮਹਿੰਦਰ ਸਿੰਘ ਨੂੰ ਮੁਫਤ ਵਿੱਚ ਮੱਛੀ ਲੈਣ ਲਈ ਫੋਨ ਕੀਤਾ ਜਾਂਦਾ ਸੀ। ਪਹਿਲਾਂ ਵੀ ਉਹ ਕਈ ਮੁਫਤ ਮੱਛੀ ਮੰਗਵਾ ਚੁੱਕਾ ਹੈ। ਔਰਤ ਨੇ ਦੱਸਿਆ ਕਿ ਥੋੜ੍ਹੇ ਪੈਸੇ ਦੇਣ ਲਈ ਵੀ ਉਹ ਤਿਆਰ ਨਹੀਂ ਸੀ। ਉਹ ਕਹਿੰਦੀ ਹੈ ਕਿ ਅਸੀਂ ਕਿ ਮੇਰਾ ਇਕ ਬੇਟਾ ਹੈ, ਅਸੀਂ ਸਵੇਰ ਤੋਂ ਸ਼ਾਮ ਤੱਕ ਕੰਮ ਕਰਨ ਤੋਂ ਬਾਅਦ ਵੀ ਆਪਣੀ ਰੋਟੀ ਦਾ ਮੁਸ਼ਕਿਲ ਨਾਲ ਚਲਾਉਂਦੇ ਹਾਂ। ਰਾਤ ਦੇ 11 ਵਜੇ ਤੱਕ ਜੂਠੇ ਭਾਂਡੇ ਸਾਫ਼ ਕਰਨ ਤੋਂ ਬਾਅਦ, ਸਾਡੀ ਰੁਟੀਨ ਪੂਰੀ ਹੁੰਦੀ ਹੈ. ਇਸ ‘ਤੇ ਸਾਨੂੰ ਪੁਲਿਸ ਮੁਲਾਜ਼ਮਾਂ ਦੀ ਮੁਫਤਖੋਰੀ ਵੀ ਸਹਿਣੀ ਪਏਗੀ।
ਉਧਰ ਇਸ ਮਾਮਲੇ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਵੀਡੀਓ ਵਰਿੱਚ ਚੌਕੀ ਇੰਚਾਰਜ ਮੋਹਿੰਦਰ ਸਿੰਘ ਦੇ ਕਹਿਣ ’ਤੇ ਇੱਕ ਆਦਮੀ ਉਨ੍ਹਾਂ ਤੋਂ ਮੱਛੀ ਮੰਗ ਰਿਹਾ ਹੈ, ਇਸ ਬਾਰੇ ਜਾਂਚ ਕਰਵਾਉਣ ਤੋਂ ਬਾਅਦ ਮੋਹਿੰਦਰ ਸਿੰਘ ਨੂੰ ਦੋਸ਼ੀ ਪਾਇਆ ਗਿਆ ਹੈ, ਜਿਸ ਤੋਂ ਬਾਅਦ ਉਸ ਖਿਲਾਫ ਕਾਰਵਾਈ ਕੀਤੀ ਗਈ ਹੈ।