ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਵਿਚ ਏਅਰ ਕੁਆਲਟੀ ਇੰਡੈਕਸ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਸੂਬੇ ਵਿਚ 1360 ਜਗ੍ਹਾ ਪਰਾਲੀ ਸਾੜੀ ਗਈ। ਇਸ ਸੀਜ਼ਨ ਵਿਚ 1360 ਜਗ੍ਹਾ ਪਰਾਲੀ ਸਾੜੀ ਗਈ। ਹੁਣ ਤੱਕ ਪਰਾਲੀ ਸਾੜਨ ਦੀਆਂ ਕੁਲ 14173 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਬਠਿੰਡਾ ਸਣੇ ਸੂਬੇ ਦੇ 7 ਸ਼ਹਿਰਾਂ ਵਿਚ ਏਕਿਊਆਈ ਨੂੰ ਵੀ ਖਰਾਬ ਸ਼੍ਰੇਣੀ ਵਿਚ ਬਣਿਆਰਿਹਾ। 385 ਏਕਿਊਆਈ ਨਾਲ ਬਠਿੰਡਾ ਪੰਜਾਬ ਵਿਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ।
ਸ਼ਨੀਵਾਰ ਨੂੰ ਸਭ ਤੋਂ ਵੱਧ 240 ਮਾਮਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਤੋਂ ਸਾਹਮਣੇ ਆਏ ਹਨ। ਇਸ ਦੇ ਬਾਅਦ 140 ਮਾਮਲੇ ਫਿਰੋਜ਼ਪੁਰ, 112 ਬਠਿੰਡਾ, 116 ਤਰਨਤਾਰਨ, 92 ਬਰਨਾਲਾ, 23 ਅੰਮ੍ਰਿਤਸਰ, 74 ਲੁਧਿਆਣਾ, 54 ਕਪੂਰਥਲਾ, 67 ਜਲੰਧਰ, 49 ਪਟਿਆਲਾ ਤੇ 70 ਮਾਮਲੇ ਮੋਗਾ ਜ਼ਿਲ੍ਹੇ ਵਿਚ ਸਾਹਮਣੇ ਆਏ। ਸਾਲ 2021 ਵਿਚ 4 ਨਵੰਬਰ ਨੂੰ ਪਰਾਲੀ ਸਾੜਨ ਦੇ 3032 ਮਾਮਲੇ ਸਾਹਮਣੇ ਆਏ ਸਨ ਜਦੋਂ ਕਿ 2022 ਵਿਚ 2437 ਮਾਮਲੇ ਰਿਪੋਰਟ ਹੋਏ ਸਨ । ਦੂਜੇ ਪਾਸੇ ਸਾਲ 2021 ਵਿਚ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 23465 ਤੇ ਸਾਲ 2022 ਵਿਚ 26585 ਪਹੁੰਚ ਗਈ ਸੀ।
ਇਹ ਵੀ ਪੜ੍ਹੋ : ਕੇਰਲ ‘ਚ ਭਾਰਤੀ ਜਲ ਸੈਨਾ ਦਾ ਹੈਲੀਕਾਪਟਰ ਹੋਇਆ ਕਰੈਸ਼, ਹਾ.ਦਸੇ ‘ਚ ਇਕ ਮੈਂਬਰ ਦੀ ਮੌ.ਤ
ਸੂਬੇ ਵਿਚ ਸਾਹ ਸਬੰਧੀ ਮਰੀਜ਼ਾਂ ਦੀ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰ ਦੀ ਸੈਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬਠਿੰਡਾ ਦੇ ਏਕਿਊਆਈ ਸ਼ਨੀਵਾਰ ਨੂੰ ਵੀ 300 ਦੇ ਪਾਰ ਰਿਹਾ। ਸ਼ੁੱਕਰਵਾਰ ਨੂੰ ਏਕਿਊਆਈ ਦਾ ਪੱਧਰ 338 ਸੀ, ਜੋ ਸ਼ਨੀਵਾਰ ਨੂੰ ਵੱਧ ਕੇ 385 ਹੋ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਦਾ AQI 248 ਤੋਂ ਵੱਧ ਕੇ 282, ਜਲੰਧਰ ਦਾ 268 ਤੋਂ ਵੱਧ ਕੇ 295, ਖੰਨਾ ਦੇ 249 ਤੋਂ 265, ਲੁਧਿਆਣਾ ਦੇ 228 ਤੋਂ ਵੱਧ ਕੇ 289, ਮੰਡੀ ਗੋਬਿੰਦਗੜ੍ਹ ਦਾ 277 ਤੇ ਪਟਿਆਲਾ ਦਾ 243 ਤੋਂ ਵਧ ਕੇ 247 ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ : –