ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਕਸਬਾ ਚੌਗਾਵਾਂ ਨੇੜੇ ਟਪਿਆਲਾ ਪਿੰਡ ਤੋਂ ਦਿਲ ਕੰਬਾਊਂ ਵਾਰਦਾਤ ਸਾਹਮਣੇ ਆਈ ਹੈ ਜਿਥੇ ਆਵਾਰਾ ਕੁੱਤਿਆਂ ਨੇ 7 ਸਾਲਾ ਮਾਸੂਮ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਕੁੱਤਿਆਂ ਨੇ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ ਜਿਸ ਨਾਲ ਬੱਚੇ ਦੀ ਮੌਕੇ ‘ਤੇ ਹੀ ਤੜਫ-ਤੜਫ ਕੇ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਤਾਏ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਸ਼ਾਹਬਾਜ ਸਿੰਘ ਉਮਰ 7 ਸਾਲ ਪੁੱਤਰ ਸਰਬਜੀਤ ਸਿੰਘ ਜੋ ਕਿ ਪਹਿਲੀ ਕਾਲਸ ਵਿਚ ਪੜ੍ਹਦਾ ਸੀ। ਸ਼ਾਹਬਾਜ ਸਕੂਲ ਦੀ ਛੁੱਟੀ ਹੋਣ ਕਾਰਨ ਦੁਪਹਿਰ ਲਗਭਗ 2 ਵਜੇ ਦੇ ਲਗਭਗ ਟਿਊਸ਼ਨ ਪੜ੍ਹ ਕੇ ਘਰ ਆਇਆ ਸੀ ਤੇ ਆਪਣਾ ਬੈਗ ਰੱਖ ਕੇ ਬਾਹਰ ਖੇਡਣ ਚਲਾ ਗਿਆ ਜਿਥੇ ਆਵਾਰਾ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਤੇ ਉਸ ਨੂੰ ਬੁਰੀ ਤਰ੍ਹਾਂ ਕੱਟ ਲਿਆ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸੈਫ਼ ਅਲੀ ਖ਼ਾਨ ਕੇਸ ‘ਚ ਨਵਾਂ ਮੋੜ, ਸ਼ਰੀਫੁਲ ਨਾਲ ਮੈਚ ਨਹੀਂ ਹੋਏ ਘਟਨਾ ਵਾਲੀ ਥਾਂ ਤੋਂ ਮਿਲੇ ਫਿੰਗਰਪ੍ਰਿੰਟ
ਮ੍ਰਿਤਕ ਦੇ ਤਾਏ ਨੇ ਦੱਸਿਆ ਕਿ ਸ਼ਾਹਬਾਜ ਆਪਣੇ ਦਾਦਾ-ਦਾਦੀ ਕੋਲ ਰਹਿੰਦਾ ਸੀ। ਉਸ ਦੀ ਮਾਂ ਉਸ ਨੂੰ ਛੱਡ ਕੇ ਕਾਫੀ ਸਮਾਂ ਪਹਿਲਾਂ ਹੀ ਜਾ ਚੁੱਕੀ ਸੀ ਤੇ ਪਿਤਾ ਵਿਦੇਸ਼ ਰਹਿੰਦਾ ਹੈ ਤੇ ਅੱਜ ਕੁੱਤਿਆਂ ਦੇ ਕਹਿਰ ਨੇ 7 ਸਾਲਾ ਮਾਸੂਮ ਦੇ ਸਾਹ ਮੁਕਾ ਦਿੱਤੇ।
ਵੀਡੀਓ ਲਈ ਕਲਿੱਕ ਕਰੋ -:
