Strong Earthquake in New Zealand : ਪ੍ਰਸ਼ਾਂਤ ਮਹਾਸਾਗਰ ਦੇ ਰਿੰਗ ਆਫ਼ ਫਾਇਰ ਵਿਚ ਸਥਿਤ ਨਿਊਜ਼ੀਲੈਂਡ ਅੱਜ ਇਕ ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਨਾਲ ਕੰਬ ਗਿਆ। ਰਿਕਟਰ ਪੈਮਾਨੇ ‘ਤੇ ਇਸ ਭੁਚਾਲ ਦੀ ਤੀਬਰਤਾ 7.1 ਮਾਪੀ ਗਈ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਸ਼ੁਰੂ ਵਿੱਚ ਇਸ ਭੁਚਾਲ ਦੀ ਤੀਬਰਤਾ 7.3 ਰਹਿਣ ਦਾ ਅਨੁਮਾਨ ਲਗਾਇਆ, ਫਿਰ ਇਸਨੂੰ ਘਟਾ ਕੇ 6.9 ਕਰ ਦਿੱਤਾ। ਇਸ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਸਮੁੰਦਰ ਵਿੱਚ 10 ਕਿਲੋਮੀਟਰ ਦੀ ਡੂੰਘਾਈ ਤੇ ਸੀ।
ਪੀਟੀਡਬਲਯੂਸੀ ਦੇ 300 ਕਿਲੋਮੀਟਰ ਦੇ ਅੰਦਰ ਕੇਂਦਰ ਵਿੱਚ ਸੁਨਾਮੀ ਦੀਆਂ ਲਹਿਰਾਂ ਸੰਭਵ ਹਨ। ਜਿਸ ਤੋਂ ਬਾਅਦ ਪੂਰੇ ਖੇਤਰ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਭੂਚਾਲ ਪ੍ਰਭਾਵਤ ਇਲਾਕਿਆਂ ਵਿੱਚ ਸਮੁੰਦਰੀ ਕੰਢੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਨਿਊਜ਼ੀਲੈਂਡ ਦੀਆਂ ਐਮਰਜੈਂਸੀ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ ਨਿਊਜ਼ੀਲੈਂਡ ਵਿਚ 10 ਫਰਵਰੀ ਨੂੰ ਇਕ ਸ਼ਕਤੀਸ਼ਾਲੀ ਭੁਚਾਲ ਆਇਆ ਸੀ। ਜਿਸ ਕਾਰਨ ਆਸ ਪਾਸ ਦੇ ਇਲਾਕਿਆਂ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਹਾਲਾਂਕਿ, ਇਹ ਚੇਤਾਵਨੀ ਕੁਝ ਸਮੇਂ ਬਾਅਦ ਵਾਪਸ ਲੈ ਲਈ ਗਈ ਸੀ। ਅਮਰੀਕੀ ਭੂ-ਵਿਗਿਆਨਕ ਸਰਵੇ ਨੇ ਦੱਸਿਆ ਕਿ ਇਸ ਭੁਚਾਲ ਦਾ ਕੇਂਦਰ ਨਿਊ ਕੈਲੇਡੋਨੀਆ ਦੇ ਵਾਓ ਤੋਂ ਪੂਰਬ ਵੱਲ ਲਗਭਗ 415 ਕਿਲੋਮੀਟਰ (258 ਮੀਲ) ਸਥਿਤ ਸੀ। ਦੱਸ ਦੇਈਏ ਕਿ ਨਿਊਜ਼ੀਲੈਂਡ ਭੂਚਾਲ ਪ੍ਰਭਾਵਿਤ ਜ਼ੋਨ ਵਿੱਚ ਆਉਂਦਾ ਹੈ। ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਕਈ ਜਵਾਲਾਮੁਖੀ ਵਿਸਫੋਟਾਂ ਅਤੇ ਟੈਕਟਾਨਿਕ ਪੇਲਟਾਂ ਦੇ ਖਿਸਕਣ ਕਾਰਨ ਇਹ ਇਲਾਕਾ ਲਗਾਤਾਰ ਭੂਚਾਲ ਤੋਂ ਪ੍ਰਭਾਵਿਤ ਰਹਿੰਦਾ ਹੈ।