ਪੰਜਾਬ ਵਿਚ ਅੱਜ ਫਿਰ ਤੋਂ ਮੀਂਹ ਦੇ ਆਸਾਰ ਹਨ। ਮੌਸਮ ਵਿਭਾਗ ਨੇ ਸੂਬੇ ਵਿਚ ਔਰੇਂਜ ਅਲਰਟ ਜਾਰੀ ਕੀਤਾ ਹੈ। ਮੀਂਹ ਦੇ ਨਾਲ ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਦੀ ਵੀ ਸੰਭਾਵਨਾ ਹੈ।
ਪੰਜਾਬ ਦੇ 4 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਸੰਗਰੂਰ ਵਿਚ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਦੋ ਕਿ ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਕਪੂਰਥਲਾ, ਲੁਧਿਆਣਾ, ਨਵਾਂਸ਼ਹਿਰ, ਐੱਸਏਐੱਸ ਨਗਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਵਿਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਸੂਬੇ ਵਿਚ ਸਭ ਤੋਂ ਵੱਧ ਅਧਿਕਤਮ ਤਾਪਮਾਨ ਬਠਿੰਡਾ ਵਿਚ 26.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਮੁਤਾਬਕ ਹੁਣ ਸੂਬੇ ਦੇ ਤਾਪਮਾਨ ਵਿਚ ਮਾਮੂਲੀ ਵਾਧਾ ਹੋਵੇਗਾ ਜੋ 2 ਡਿਗਰੀ ਤੱਕ ਹੋ ਸਕਦਾ ਹੈ ਪਰ ਵੈਸਟਰਨ ਡਿਸਟਰਬੈਂਸ ਦੇ ਅਸਰ ਦੇ ਬਾਅਦ ਤਾਪਮਾਨ ਵਿਚ ਫਿਰ ਤੋਂ 2 ਤੋਂ 3 ਡਿਗਰੀ ਦੀ ਕਮੀ ਆਏਗੀ।
ਇਹ ਵੀ ਪੜ੍ਹੋ : ‘ਫ੍ਰੀ ਦੀ ਸਟ੍ਰਾਬੇਰੀ ਕੈਂਡੀ ਤੋਂ ਸਾਵਧਾਨ’, ਸਿਹਤ ਮੰਤਰੀ ਨੇ ਕੀਤਾ ਸੁਚੇਤ, ਨ/ਸ਼ੇ.ੜੀਆਂ ਦਾ ਇਲਾਜ ਕਰਾਉਣ ਦੀ ਅਪੀਲ
ਦੱਸ ਦੇਈਏ ਕਿ ਪਿਛਲੇ ਮੀਂਹ ਦੌਰਾਨ ਅੰਮ੍ਰਿਤਸਰ ਤੇ ਪਟਿਆਲਾ ਵਿਚ ਗੜ੍ਹੇਮਾਰੀ ਹੋਈ ਸੀ ਜਿਸ ਦੇ ਬਾਅਦ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਜੇਕਰ ਦੁਬਾਰਾ ਗੜ੍ਹੇਮਾਰੀ ਹੋਈ ਤਾਂ ਇਸ ਨਾਲ ਫਸਲਾਂ ਨੂੰ ਹੋਰ ਨੁਕਸਾਨ ਹੋਵੇਗਾ। ਮੀਂਹ ਦੇ ਨਾਲ ਜੇਕਰ ਤੇਜ਼ ਹਵਾਵਾਂ ਵੀ ਚੱਲੀਆਂ ਤਾਂ ਫਸਲਾਂ ਨੂੰ ਨੁਕਸਾਨ ਹੋਵੇਗਾ ਤੇ ਪੈਦਾਵਾਰ ਘੱਟ ਹੋਵੇਗੀ ਜਿਸ ਨਾਲ ਕਿਸਾਨਾਂ ਨੂੰ ਨੁਕਸਾਨ ਹੋਵੇਗਾ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਮੋਹਾਲੀ ਵਿਚ ਬੱਦਲਵਾਈ ਰਹੇਗੀ ਤੇ ਮੀਂਹ ਦੀ ਵੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -:
