ਜਲੰਧਰ ਹਾਈਟਸ ਫਲੈਟ ਵਿਚ ਇਕ ਵਿਦਿਆਰਥਣ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਬੱਚੀ ਨੇ ਫਲੈਟ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਭੁਵਿਕਾ ਵਜੋਂ ਹੋਈ ਹੈ ਤੇ ਉਹ 9ਵੀਂ ਜਮਾਤ ਦੀ ਵਿਦਿਆਰਥਣ ਸੀ। ਦੂਜੇ ਪਾਸੇ ਪਰਿਵਾਰ ਵੱਲੋਂ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਹੈ।
ਮ੍ਰਿਤਕ ਬੱਚੀ ਪ੍ਰਾਈਵੇਟ ਸਕੂਲ ਵਿਚ 9ਵੀਂ ਕਲਾਸ ਦੀ ਵਿਦਿਆਰਥਣ ਸੀ। ਉਹ ਹਰ ਰੋਜ਼ ਟੈਨਿਸ ਦੀ ਪ੍ਰੈਕਟਿਸ ਕਰਨ ਜਾਂਦੀ ਸੀ। ਸ਼ੁੱਕਰਵਾਰ ਨੂੰ ਉਸ ਦੀ ਮਾਂ ਰਾਖੀ ਉਸ ਨੂੰ ਸਕੂਲ ਛੱਡ ਕੇ ਆਈ ਸੀ ਪਰ ਸ਼ਾਮ ਨੂੰ ਉਹ ਘਰ ਨਹੀਂ ਪਰਤੀ। ਇਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਜਲੰਧਰ ਹਾਈਟਸ ਫਲੈਟਸ ਦੇ F-ਬਲਾਕ ਕੋਲੋਂ ਬਰਾਮਦ ਹੋਇਆ।
ਇਹ ਵੀ ਪੜ੍ਹੋ : ਰੇਡ ਪਈ ਤਾਂ ਖਿੜਕੀ ‘ਚੋਂ ਸੁੱਟ ਦਿੱਤੇ ਨੋਟਾਂ ਦੇ ਬੰਡਲ, ਕੂੜੇ ‘ਚੋਂ ਮਿਲਿਆ ਕੈਸ਼, 1.31 ਕਰੋੜ ਦੇ ਜ਼ੇਵਰਾਤ ਜ਼ਬਤ
ਫਿਲਹਾਲ ਭੁਵਿਕਾ ਦੀ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਡਾਕਟਰਾਂ ਦਾ ਇਕ ਪੈਨਲ ਅੱਜ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰੇਗਾ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੇ ਸੀਸੀਟੀਵੀ ਫੁਟੇਜ ਦੀ ਜਾਂਚ ਦੇ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਖੁਲਾਸਾ ਹੋ ਸਕੇਗਾ।
ਵੀਡੀਓ ਲਈ ਕਲਿੱਕ ਕਰੋ -:
























