ਮੋਗਾ ਦੇ ਪਿੰਡ ਕਮਾਲਕੇ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਵਿਦਿਆਰਥੀ ਨੂੰ ਝਿੜਕਣਾ ਟੀਚਰਾਂ ਨੂੰ ਮਹਿੰਗਾ ਪੈ ਗਿਆ। 6 ਟੀਚਰਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਜਸ਼ਨਦੀਪ ਨਾਂ ਦੇ ਵਿਦਿਆਰਥੀ ਨੂੰ ਉਸ ਦੇ ਟੀਚਰਾਂ ਨੇ ਝਿੜਕਿਆ ਜਿਸ ਨਾਲ ਉਸ ਨੇ ਬੇਇਜ਼ਤੀ ਮਹਿਸੂਸ ਕੀਤੀ ਤੇ ਘਰ ਜਾ ਕੇ ਉਸ ਨੇ ਦਵਾਈ ਪੀ ਲਈ ਤੇ ਫਿਰ ਉਸ ਦੀ ਤਬੀਅਤ ਵਿਗੜ ਗਈ ਤੇ ਜੇਰੇ ਇਲਾਜ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਜਸ਼ਨਦੀਪ ਨੇ ਇਕ ਵੀਡੀਓ ਵਿਚ ਬਿਆਨ ਦਿੰਦੇ ਹੋਏ 6 ਅਧਿਆਪਕਾਂ ਨੂੰ ਦੋਸ਼ੀ ਠਹਿਰਾਇਆ ਜਿਸ ਤੋਂ ਬਾਅਦ ਮ੍ਰਿਤਕ ਬੱਚੇ ਦੇ ਪਿਤਾ ਦੇ ਬਿਆਨਾਂ 6 ਟੀਚਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਮ੍ਰਿਤਕ ਦੇ ਚਾਚੇ ਨੇ ਬਿਆਨ ਦਿੰਦੇ ਹੋਏ ਦੱਸਿਆ ਕਿ ਜਸ਼ਨਦੀਪ 11ਵੀਂ ਜਮਾਤ ਵਿਚ ਪੜ੍ਹਦਾ ਸੀ ਤੇ ਉਥੇ ਸਕੂਲ ਵਿਚ ਟੀਚਰਾਂ ਨੇ ਜਸ਼ਨਦੀਪ ਨਾਲ ਮਾਰਕੁੱਟ ਕੀਤੀ ਜਿਸ ਕਰਕੇ ਉਹ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰਨ ਲੱਗਾ ਤੇ ਘਰ ਆ ਕੇ ਉਸ ਨੂੰ ਦਵਾਈ ਪੀ ਲਈ ਜਿਸ ਕਰਕੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਦੇ ਬਚਣ ਦੀ ਉਮੀਦ ਨਾ ਦੇ ਬਰਾਬਰ ਦੱਸੀ ਤੇ ਅੱਜ ਸਵੇਰੇ ਲਗਭਗ 3 ਵਜੇ ਜਸ਼ਨਦੀਪ ਦੀ ਜਾਨ ਚਲੀ ਗਈ।
ਵੀਡੀਓ ਲਈ ਕਲਿੱਕ ਕਰੋ -:
























