Students made unique device : ਅੰਮ੍ਰਿਤਸਰ ਦੇ ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਵਿਦਿਆਰਤੀਆਂ ਨੇ ਅਲਕੋਹਲ ਡਿਟੈਕਸ਼ਨ ਸਿਸਟਮ (ਏਡੀਐੱਸ) ਤਿਆਰ ਕੀਤਾ ਹੈ। ਇਹ ਯੰਤਰ ਸ਼ਰਾਬ ਪੀ ਕੇ ਗੱਡੀ ਲਾਉਣ ਵਾਲਿਆਂ ਦੀ ਪਛਾਣ ਕਰ ਲਏਗਾ। ਇਹ ਸਿਸਟਮ ਬਹੁਤ ਹੀ ਖਾਸ ਹੈ। ਇਸ ਬਾਰੇ ਡਾਇਰੈਕਟਰ ਡਾਕਟਰ ਬਾਲਾ ਨੇ ਦੱਸਿਆ ਕਿ ਅਲਕੋਹਲ ਡਿਟੈਕਸ਼ਨ ਸਿਸਟਮ ਜੇਕਰ ਗੱਡੀ ਵਿੱਚ ਲੱਗਾ ਹੈ ਤਾਂ ਕੋੀ ਵੀ ਸ਼ਰਾਬ ਪੀ ਕੇ ਗੱਡੀ ਨਹੀਂ ਚਲਾ ਸਕਦਾ ਹੈ। ਇਹ ਸਿਸਟਮ ਸਾਹ ਦੀਆਂ ਤਰੰਗਾਂ ਨੂੰ ਭਾਂਪਦੇ ਹੋਏ ਗੱਡੀ ਬੰਦ ਕਰ ਦੇਵੇਗਾ। ਜੇਕਰ ਸ਼ਰਾਬ ਪੀ ਕੇ ਕੋਈ ਵੀ ਗੱਡੀ ਚਲਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਸਟਾਰਟ ਹੀ ਨਹੀਂ ਹੋਵੇਗੀ। ਇਸ ਡਿਵਾਈਸ ਦੀ ਖਾਸੀਅਤ ਇਹ ਹੈ ਕਿ ਕੋਈ ਸ਼ਰਾਬ ਪੀ ਕੇ ਇਸ ਗੱਡੀ ਵਿੱਚ ਬੈਠਗਾ ਵੀ ਤਾਂ ਵੀ ਉਹ ਨਹੀਂ ਚੱਲੇਗੀ। ਡਾ. ਬਾਲਾ ਦਾ ਕਹਿਣਾ ਹੈ ਕਿ ਇਸ ਯੰਤਰ ਨੂੰ ਗੱਡੀਆਂ ਵਿੱਚ ਲਗਾਇਆ ਜਾਏਗਾ ਤਾਂ ਸੜਕ ਹਾਦਸਿਆਂ ’ਤੇ ਰੋਕ ਲਗਾਈ ਜਾ ਸਕਦੀ ਹੈ।
ਕਾਲਜ ਟੀਮ ਦੇ ਕੋਆਰਡੀਨੇਟਰ ਇੰਜੀਨੀਅਰ ਪ੍ਰਭਦੀਪ ਸਿੰਘ ਤੇ ਸਹਾਇਕ ਪ੍ਰੋਫੈਸਰ ਸੀਐੱਸਈ ਦੀ ਦੇਖਰੇਖ ਹੇਠ ਅੰਮ੍ਰਿਤਪਾਲ ਸਿੰਘ, ਅਨੁਰੀਤ ਕੌਰ, ਜਸਕੀਰਤ ਸਿੰਘ ਤੇ ਨੇਹਾ ਨੇ ਇਹ ਸਿਸਟਮ ਟੀਆਈਈ (ਦਿ ਇੰਡਸਟ ਇੰਟਰਪ੍ਰੇਨਿਓਰਸ) ਚੰਡੀਗੜ੍ਹ ਤੇ ਆਈਕੇਜੀਪੀਟੀ ਯੂਨੀਵਰਸਿਟੀ ਕਪੂਰਥਲਾ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਮੁਕਾਬਲੇ ਵਿੱਚ ਪੇਸ਼ ਕੀਤਾ। ਉਨ੍ਹਾਂ ਨੂੰ ਵੀਹ ਹਜ਼ਾਰ ਦਾ ਨਕਦ ਇਨਾਮ ਦਿੱਤਾ ਗਿਆ। ਇਹ ਸਾਰੇ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਦੇ ਛੇਵੇਂ ਸਮੈਸਟਰ ਦੇ ਵਿਦਿਆਰਥੀ ਹਨ। ਸਮਾਰੋਹ ਵਿ4ਚ ਪੰਜਾਬ ਦੇ ਵੱਖ-ਵੱਖ ਕਾਲਜਾਂ ਦੀ 150 ਟੀਮਾਂ ਨੇ ਹਿੱਸਾ ਲਿਆ। ਖਾਲਸਾ ਕਾਲਜ ਗਵਰਨਿੰਗ ਕਾਊਂਸਿਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਅਤੇ ਉਕਤ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਵਿੱਚ ਕਈ ਲੋਕਾਂ ਨੂੰ ਆਪਣੀ ਜ਼ਿੰਦਗੀ ਗੁਆਉਣੀ ਪੈਂਦੀ ਹੈ ਅਤੇ ਯੰਤਰ ਪੁਲਿਸ ਲਈ ਵੀ ਮਦਦਗਾਰ ਸਿੱਧ ਹੋਵੇਗੀ।