ਪੰਜਾਬ ਦੇ ਸਕੂਲਾਂ ਵਿਚ ਹੁਣ ਵਿਦਿਆਰਥੀਆਂ ਨੂੰ ਆਨਲਾਈਨ ਫਰਾਡ ਤੋਂ ਬਚਣ ਲਈ ਪੜ੍ਹਾਈ ਕਰਵਾਈ ਜਾਵੇਗੀ। ਇਸ ਲਈ ਮਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਸਿਲੇਬਸ ਤਿਆਰ ਕੀਤਾ ਗਿਆ ਹੈ ਜਿਸ ਨੂੰ ਇੰਟ੍ਰੋਡਕਸ਼ਨ ਟੂ ਈ ਸੁਰੱਖਿਆ ਨਾਂ ਦਿੱਤਾ ਗਿਆ ਹੈ।ਇਹ ਸਿਲੇਬਸ ਪਹਿਲੇ ਪੜਾਅ ਵਿਚ ਉਨ੍ਹਾਂ ਸਕੂਲਾਂ ਵਿਚ ਲਾਗੂ ਹੋਵੇਗਾ ਜਿਥੇ ਸਟੂਡੈਂਟਸ ਪੁਲਿਸ ਕੈਡੇਟ ਸਕੀਮ ਚੱਲ ਰਹੀ ਹੈ।
ਸਿੱਖਿਆ ਵਿਭਾਗ ਮੁਤਾਬਕ ਇਸ ਵਿਸ਼ੇ ਦੀ ਪੜ੍ਹਾਈ 8ਵੀਂ ਤੇ 9ਵੀਂ ਦੇ ਵਿਦਿਆਰਥੀਆਂ ਨੂੰ ਕਰਵਾਈ ਜਾਵੇਗੀ।ਇਹ ਸਿਲੇਬਸ ਵਿਭਾਗ ਵੱਲੋਂ ਉਨ੍ਹਾਂ ਮਾਸਟਰ ਟ੍ਰੇਨਰ ਨੂੰ ਵੀ ਮੁਹੱਈਆ ਕਰਵਾਇਆ ਗਿਆ ਹੈ ਜਿਨ੍ਹਾਂ ਨੇ ਪੁਲਿਸ ਕੈਡੇਟ ਸਕੀਮ ਵਿਚ ਸ਼ਾਮਲ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਫਿਲੌਰ ਤੋਂ ਟ੍ਰੇਨਿੰਗ ਲਈ ਹੈ ਤਾਂ ਕਿ ਉਹ ਚੰਗੇ ਤਰੀਕੇ ਨਾਲ ਵਿਦਿਆਰਥੀਆਂ ਨੂੰ ਇਸ ਬਾਰੇ ਜਾਗਰੂਕ ਕਰ ਸਕਣ। ਵਿਦਿਆਰਥੀਆਂ ਨਾਲ ਜੁੜੇ ਸਵਾਲਾਂ ਦੇ ਜਵਾਬ ਆਸਾਨੀ ਨਾਲ ਦੇ ਸਕਣ।
ਇਹ ਵੀ ਪੜ੍ਹੋ : 8 ਸਾਲ ਬਾਅਦ ਭਾਰਤੀ ਟੀਮ ਜ਼ਿੰਬਾਬਵੇ ‘ਚ ਖੇਡੇਗੀ T20 ਸੀਰੀਜ, BCCI ਨੇ ਕੀਤਾ ਐਲਾਨ
ਵਿਭਾਗ ਨੇ ਆਪਣੇ ਪੱਤਰ ਵਿਚ ਕਿਹਾ ਕਿ ਸਟੂਡੈਂਟਸ ਪੁਲਿਸ ਕੈਡੇਟ ਦੀ ਇਨਡੋਰ ਤੇ ਆਊਟਡੋਰ ਗਤੀਵਿਧੀਆਂ ਦੇ ਨਾਲ ਹੀ ਇਸ ਸਿਲੇਬਸ ਬਾਰੇ ਟ੍ਰੇਨਿੰਗ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ। ਦੂਜੇ ਪਾਸੇ SPC ਅਧੀਨ ਕਰਵਾਈ ਜਾਣ ਵਾਲੀਆਂ ਗਤੀਵਿਧੀਆਂ ਸਾਲਾਨਾ ਪ੍ਰੀਖਿਆਵਾਂ ਦੇ ਬਾਅਦ ਕਰਵਾਈਆਂ ਜਾਣਗੀਆਂ। ਇਸ ਸਬੰਧੀ 28 ਪੇਜਾਂ ਦੀ ਬੁੱਕ ਤਿਆਰ ਕੀਤੀ ਗਈ ਹੈ। ਇਹ ਬੁੱਕ ਇੰਗਲਿਸ਼ ਵਿਚ ਹੈ।
ਵੀਡੀਓ ਲਈ ਕਲਿੱਕ ਕਰੋ –