Sub-inspector beats journalists for : ਜਲੰਧਰ : ਆਦਮਪੁਰ ਵਿਖੇ ਕਰਫਿਊ ਦੌਰਾਨ ਲੱਗੇ ਨਾਕੇ ’ਤੇ ਸਬ-ਇੰਸਪੈਕਰ ਤੇ ਪੱਤਰਕਾਰਾਂ ਵਿਚ ਬਹਿਸ ਹੋਣ ’ਤੇ ਸਬ-ਇੰਸਪੈਕਟਰ ਵੱਲੋਂ ਪੱਤਰਕਾਰਾਂ ਨੂੰ ਕੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਐਸਐਸਪੀ ਸਬ-ਇੰਸਪੈਕਟਰ ਨੂੰ ਲਾਈਨ ਹਾਜ਼ਰ ਕਰਕੇ ਸਸਪੈਂਡ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਪੱਤਰਕਾਰਾਂ ਨੇ ਦੋਸ਼ ਲਗਾਇਆ ਹੈ ਕਿ ਕਰਫਿਊ ਦੌਰਾਨ ਲੋਕਾਂ ਵੱਲੋ ਬਿਨਾਂ ਵਜ੍ਹਾ ਆਵਾਜਾਈ ਕਰਨ ’ਤੇ ਉਨ੍ਹਾਂ ਨੇ ਸਬ-ਇੰਸਪੈਕਟਰ ਤੋਂ ਇਸ ਬਾਰੇ ਸਵਾਲ ਪੁੱਛੇ। ਪਹਿਲਾਂ ਤਾਂ ਮੌਕੇ ’ਤੇ ਤਾਇਨਾਤ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੇ ਕਾਫੀ ਦੇਰ ਤੱਕ ਬਹਿਸ ਕੀਤੀ ਫਿਰ ਸਵਾਲ ਕਰ ਰਹੇ ਪੱਤਰਕਾਰਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸ ’ਤੇ ਆਦਮਪੁਰ ਤੋਂ ਪੱਤਰਕਾਰਾਂ ਦਾ ਵਫਦ ਐਸਪੀ ਰਵਿੰਦਰਪਾਲ ਸਿੰਘ ਸੰਧੂ ਨੂੰ ਮਿਲਿਆ ਅਤੇ ਪੂਰੀ ਘਟਨਾ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ। ਜਾਣਕਾਰੀ ਮੁਤਾਬਕ ਸੋਮਵਾਰ ਨੂੰ ਆਦਮਪੁਰ ਮੁੱਖ ਮਾਰਗ ’ਤੇ ਪੁਲਿਸ ਨੇ ਨਾਕਾ ਲਗਾਇਆ ਸੀ। ਇਸ ਦੌਰਾਨ ਕਈ ਲੋਕ ਬਿਨਾਂ ਵਜ੍ਹਾ ਸੜਕ ’ਤੇ ਘੁੰਮ ਰਹੇ ਸਨ। ਮੌਕੇ ’ਤੇ ਦੋ ਪੱਤਰਕਾਰ ਨੇ ਪਹੁੰਚ ਕੇ ਉਥੇ ਕਵਰੇਜ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਪੁਲਿਸ ਵਾਲਿਆਂ ਨੂੰ ਸੜਕ ’ਤੇ ਘੁੰਮ ਰਹੇ ਲੋਕਾਂ ਖਿਲਾਫ ਕਾਰਵਾਈ ਕਰਨ ਬਾਰੇ ਪੁੱਛਿਆ। ਇਸ ਨੂੰ ਲੈ ਕੇ ਸਬ-ਇੰਸਪੈਕਟਰ ਬਲਜਿੰਦਰ ਸਿੰਘ ਦੀ ਪੱਤਰਕਾਰਾਂ ਨਾਲ ਬਹਿਸ ਹੋ ਗਈ।
ਕਾਫੀ ਦੇਰ ਬਹਿਸ ਹੋਣ ਤੋਂ ਬਾਅਦ ਹੱਥੋਪਾਈ ਸ਼ੁਰੂ ਹੋ ਗਈ। ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਪੱਤਰਕਾਰਾਂ ’ਤੇ ਡੰਡੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੂੰ ਖੂਬ ਕੁੱਟਿਆ। ਦੋਸ਼ ਹੈ ਕਿ ਪੁਲਿਸ ਨੇ ਇਕ ਪੱਤਰਕਾਰ ਸਿੱਖ ਨਜੌਵਾਨ ਨੂੰ ਘਸੀਟਿਆ ਅਤੇ ਬੇਅਦਬੀ ਵੀ ਕੀਤੀ। ਇਸ ਮਾਮਲੇ ਨੂੰ ਐਸਐਸਪੀ ਨਵਜੋਤ ਸਿੰਘ ਮਾਹਲ ਦੇ ਧਿਆਨ ਵਿਚ ਲਿਆਂਦਾ ਗਿਆ, ਜਿਸ ’ਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਬ-ਇੰਸਪੈਕਟਰ ਨੂੰ ਲਾਈਨ ਹਾਜ਼ਰ ਕਰਕੇ ਸਸਪੈਂਡ ਕਰ ਦਿੱਤਾ।