ਤਰਨ ਤਾਰਨ ‘ਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਲੜਾਈ ਸੁਲਝਾਉਣ ਗਏ ਸਬ-ਇੰਸਪੈਕਟਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦੋ ਧਿਰਾਂ ਵਿਚਾਲੇ ਝਗੜਾ ਸੁਲਝਾਉਣ ਲਈ ਪੁਲਿਸ ਪਾਰਟੀ ਗਈ ਸੀ ਜਦੋਂ ਇਹ ਸਾਰੀ ਘਟਨਾ ਵਾਪਰੀ।
ਮ੍ਰਿਤਕ ਸਬ-ਇੰਸਪੈਕਟਰ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ। ਇੰਨਾ ਹੀ ਨਹੀਂ ਇਸ ਝਗੜੇ ਵਿਚ ਸਬ-ਇੰਸਪੈਕਟਰ ਨਾਲ ਗਏ ASI ਦੀ ਬਾਂਹ ਵੀ ਟੁੱਟੀ ਹੈ। ਪੁਲਿਸ ਨੇ ਸਰਪੰਚ ਸਣੇ ਹੋਰਨਾਂ ਖਿਲਾਫ਼ ਦਰਜ ਮਾਮਲਾ ਕੀਤਾ ਹੈ।
ਇਹ ਵੀ ਪੜ੍ਹੋ : Air India ਦੇ ਪਲੇਨ ‘ਚ ਨਸ਼ੇ ‘ਚ ਧੁੱਤ ਯਾਤਰੀ ਨੇ ਕੀਤੀ ਘਟੀਆ ਹਰਕਤ, ਦੂਜੇ ਯਾਤਰੀ ‘ਤੇ ਕੀਤਾ ਪਿਸ਼ਾਬ
ਦੱਸ ਦੇਈਏ ਕਿ ਪਿੰਡ ਕੋਟ ਮੁਹੰਮਦ ਖਾਂ ਵਿਚ ਝਗੜਾ ਸੁਲਝਾਉਣ ਲਈ ਥਾਣਾ ਗੋਇੰਦਵਾਲ ਸਾਹਿਬ ਦੇ ਸਬ-ਇੰਸਪੈਕਟਰ ਪਹੁੰਚੇ ਸਨ ਜਿਨ੍ਹਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਏਐੱਸਆਈ ਦੀ ਬਾਂਹ ਵੀ ਟੁੱਟੀ ਹੈ। ਹਾਲਾਂਕਿ ਇਸ ਮਾਮਲੇ ਵਿਚ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਵਾਰਦਾਤ ਤੋਂ ਬਾਅਦ ਲੋਕਾਂ ਵਿਚ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
