ਧੂਰੀ ਵਿਖੇ ਸੁਨਾਮ ਦੇ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਦੀ ਬਹਾਦੁਰੀ ਦੇਖਣ ਨੂੰ ਮਿਲੀ ਹੈ। ਧੂਰੀ ਵਿਚ ਅੱਜ ਬੇਰੋਜ਼ਗਾਰ ਅਧਿਆਪਕਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਆਪਣੀਆਂ ਮੰਗਾਂ ਮੰਨਵਾਉਣ ਲਈ ਅਧਿਆਪਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪੁਲਿਸ ਵੀ ਮੌਕੇ ‘ਤੇ ਪਹੁੰਚੀ ਸੀ ਤਾਂ ਜੋ ਧਰਨੇ ਨੂੰ ਚੁਕਾਇਆ ਜਾ ਸਕੇ ਪਰ ਇਸੇ ਦੌਰਾਨ ਕੀਤੇ ਜਾ ਰਹੇ ਪ੍ਰਦਰਸ਼ਨ ‘ਚ ਟੀਚਰ ਨੇ ਨਹਿਰ ‘ਚ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ : ‘ਮਨ ਕੀ ਬਾਤ’ ਪ੍ਰੋਗਰਾਮ ‘ਚ PM ਮੋਦੀ ਨੇ ਅਕਾਲੀ ਦਲ ਆਗੂਆਂ ਨੂੰ ਕੀਤਾ ਯਾਦ, ਐਂਮਰਜੈਂਸੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਪਰ ਸੁਨਾਮ ਦੇ ਡੀਐੱਸਪੀ ਹਰਵਿੰਦਰ ਖਹਿਰਾ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਗੈਰ ਨਹਿਰ ‘ਚ ਛਾਲ ਮਾਰ ਦਿੱਤੀ ਤੇ ਨਹਿਰ ਵਿਚ ਡੁੱਬਦੇ ਅਧਿਆਪਕ ਦੀ ਬਹਾਦੁਰੀ ਨਾਲ ਜਾਨ ਬਚਾ ਲਈ। ਪੂਰੀ ਘਟਨਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਤੇ ਡੀਐੱਸਪੀ ਦੀ ਬਹਾਦੁਰੀ ਦੀ ਚਰਚਾ ਹਰ ਪਾਸੇ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























