ਬਠਿੰਡਾ ਵਿਚ ਹੋਏ ਸੜਕ ਹਾਦਸੇ ਦਾ ਸੁਪਰੀਮ ਕੋਰਟ ਨੇ ਨੋਟਿਸ ਲਿਆ ਹੈ। ਬੀਤੀ 17 ਜਨਵਰੀ ਬਠਿੰਡਾ-ਡਬਵਾਲੀ ਨੈਸ਼ਨਲ ਹਾਈਵੇ ‘ਤੇ ਹੋਏ ਇਸ ਸੜਕ ਹਾਦਸੇ ਵਿਚ ਗੁਜਰਾਤ ਦੀ ਮਹਿਲਾ ਕਾਂਸਟੇਬਲ ਸਣੇ 5 ਲੋਕਾਂ ਦੀ ਮੌਤ ਹੋਈ ਸੀ। ਨਵੀਂ ਫਾਰਚੂਨਰ ਗੱਡੀ ਡਿਵਾਈਡਰ ਨਾਲ ਟਕਰਾਉਣ ਕਰਕੇ 5 ਲੋਕਾਂ ਦੀ ਜਾਨ ਚਲੀ ਗਈ ਸੀ।
ਇਹ ਵੀ ਪੜ੍ਹੋ : ਬਜਟ ਸੈਸ਼ਨ ‘ਚ ਨਹੀਂ ਲੈ ਸਕਣਗੇ ਹਿੱਸਾ MP ਅੰਮ੍ਰਿਤਪਾਲ ਸਿੰਘ, ਪੰਜਾਬ ਸਰਕਾਰ ਨੇ ਰੱਦ ਕੀਤੀ ਪੈਰੋਲ ਦੀ ਅਰਜ਼ੀ
ਸੁਪਰੀਮ ਕੋਰਟ ਦੀ ਰੋਡ ਸੇਫਟੀ ਕਮੇਟੀ ਨੇ ਪੰਜਾਬ ਸਰਕਾਰ ਤੋਂ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ। ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਮਗਰੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਬਠਿੰਡਾ ਦੇ ਆਰਟੀਓ ਕਾਰਜਕਾਰੀ ਇੰਜੀਨੀਅਰ,ਨਿਰਮਾਣ ਮੰਡਲ, PWD ਬਠਿੰਡਾ, ਬਠਿੰਡਾ ਦੇ ਟ੍ਰੈਫਿਕ DSP ਤੇ ਮੋਟਰ ਵ੍ਹੀਕਲ ਇੰਸਪੈਕਟਰ ਇਸ ਟੀਮ ਦਾ ਹਿੱਸਾ ਹੋਣਗੇ। ਡੀਸੀਏ ਨੂੰ ਪੂਰੀ ਰਿਪੋਰਟ 20 ਫਰਵਰੀ ਤੱਕ ਦੇਣੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























