ਗੈਂਗਸਟਰ ਜੈਪਾਲ ਭੁੱਲਰ ਦੇ ਕੋਲਕਾਤਾ ਐਨਕਾਊਂਟਰ ਤੋਂ ਬਾਅਦ ਇੱਕ ਪਾਸ ਜਿਥੇ ਪਰਿਵਾਰ ਵੱਲੋਂ ਉਸ ਦਾ ਮੁੜ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਉਥੇ ਹੀ ਪੁਲਿਸ ਜਾਂਚ ਵਿੱਚ ਵੱਡੇ ਖੁਲਾਸੇ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੈਨੇਡਾ ਬੈਠਾ ਗੁਰਵਿੰਦਰ ਸਿੰਘ ਉਰਫ ਗਿੰਦੀ ਸੋਸ਼ਲ ਮੀਡੀਆ ਰਾਹੀਂ ਜੈਪਾਲ ਲਈ ਕੰਮ ਕਰਨ ਵਾਲੇ ਨੌਜਵਾਨ ਨੌਜਵਾਨ ਤਿਆਰ ਕਰਦਾ ਸੀ। ਗਿੰਦੀ ਕੈਨੇਡਾ ਤੋਂ ਹੀ ਸੋਸ਼ਲ ਮੀਡੀਆ ‘ਤੇ ਗੈਂਗਸਟਰਾਂ ਤੋਂ ਪ੍ਰਭਾਵਿਤ ਨੌਜਵਾਨਾਂ ਨਾਲ ਸੰਪਰਕ ਬਣਾਉਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਪੈਸੇ ਕਮਾਉਣ ਦਾ ਲਾਲਚ ਦੇ ਕੇ ਉਨ੍ਹਾਂ ਦੀ ਵਰਤੋਂ ਨਸ਼ਾ ਸਪਲਾਈ, ਗੈਰ-ਕਾਨੂੰਨੀ ਹਥਿਆਰ ਮੰਗਵਾਉਣ ਅਤੇ ਨਸ਼ਾ ਲੁਕਾਉਣ ਵਰਗੇ ਕੰਮਾਂ ਲਈ ਇਸਤੇਮਾਲ ਕਰਦਾ ਸੀ।
ਉਨ੍ਹਾਂ ਨੌਜਵਾਨਾਂ ਵਿਚੋਂ ਕਈ ਜੈਪਾਲ ਦੇ ਨਾਲ ਵੀ ਰਹਿੰਦੇ ਸਨ ਪਰ ਉਹ ਇਸ ਗੱਲ ਤੋਂ ਅਣਜਾਨ ਸਨ ਕਿ ਇਹ ਅੰਤਰਰਾਜੀ ਮੋਸਟ ਵਾਂਟੇਡ ਅਪਰਾਧੀ ਹੈ। ਪੁਲਸ ਗਿੰਦੀ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਨੂੰ ਜਾਂਚ ਦੌਰਾਨ ਮਿਲੇ ਜੈਪਾਲ ਦੇ ਲੈਪਟਾਪ ਵਿੱਚ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਪੰਜਾਬ, ਬਿਹਾਰ ਤੇ ਉਤਰਾਖੰਡ ਦੇ ਪਤਿਆਂ ਤੋਂ 13 ਫਰਜ਼ੀ ਡਿਜ਼ਾਈਨ ਬਣਾਏ ਸਨ।
ਹੈਰਾਨੀ ਵਾਲੀ ਗੱਲ ਇਹ ਹੈ ਕਿ 3 ਪਾਸਪੋਰਟਾਂ ’ਤੇ ਲਿਖੇ ਨਾਵਾਂ ਤੇ ਪਤਿਆਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਜੈਪਾਲ ਇਨ੍ਹਾਂ ਮ੍ਰਿਤਕ ਲੋਕਾਂ ਦਾ ਡਾਟਾ ਲੈ ਕੇ ਆਪਣੇ ਫਰਜ਼ੀ ਪਾਸਪੋਰਟ ਲਈ ਇਸਤੇਮਾਲ ਕਰ ਰਿਹਾ ਸੀ।
ਇਹ ਵੀ ਪੜ੍ਹੋ : ਮਿਲਖਾ ਸਿੰਘ ਦੀ ਅੰਤਿਮ ਯਾਤਰਾ ਦੌਰਾਨ ਭਾਰਤੀ ਫੌਜੀਆਂ ਦਾ ਦਿਲ ਛੂਹ ਲੈਣ ਵਾਲਾ ਕੰਮ, ਜੀਵ ਮਿਲਖਾ ਸਿੰਘ ਨੇ ਕਿਹਾ- ਕਦੇ ਨਹੀਂ ਭੁੱਲ ਸਕਦਾ ਉਹ ਯਾਦ
ਪੁਲਿਸ ਵੱਲੋਂ ਕੀਤੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਜਗਰਾਓਂ ਵਿੱਚ ਥਾਣੇਦਾਰਾਂ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਉਸ ਨੇ ਮੁੱਲਾਂਪੁਰ ’ਚ ਸਥਿਤ ਇਕ ਦਰਜੀ ਤੋਂ ਕੱਪੜੇ ਸਿਵਾਏ ਸਨ। ਉਥੇ ਜੈਪਾਲ ਨਾਲ ਕਾਰ ਵਿੱਚ ਕੁਝ ਹੋਰ ਸਾਥੀ ਵੀ ਨਾਲ ਆਏ ਸਨ। ਜੈਪਾਲ ਨੇ ਕੱਪੜੇ ਸਿਵਾਉਣ ਲੱਗਿਆਂ ਦਰਜੀ ਕੋਲ ਆਪਣਾ ਨਾਂ ਰਾਜਪਾਲ ਲਿਖਵਾਇਆ ਸੀ। ਪਤਾ ਲੱਗਾ ਹੈ ਕਿ ਜੈਪਾਲ ਭੁੱਲਰ ਅਕਸਰ ਆਪਣੇ ਫਰਜ਼ੀ ਨਾਵਾਂ ਦਾ ਹੀ ਇਸਤੇਮਾਲ ਕਰਦਾ ਸੀ।