ਇੰਡੀਅਨ ਸਰਟੀਫਿਕੇਟ ਆਫ਼ ਸੈਕੰਡਰੀ ਐਜੂਕੇਸ਼ਨ (ਆਈਸੀਐਸਈ) ਬੋਰਡ ਦਾ ਨਤੀਜਾ ਐਲਾਨਿਆ ਜਾ ਚੁੱਕਾ ਹੈ। ਜਲੰਧਰ ਵਿੱਚ, ਸੁਰਾਂਸ਼ ਠਾਕੁਰ 99.40% ਦੇ ਨਾਲ 10ਵੀਂ ਜਮਾਤ ਵਿੱਚ ਟਾਪਰ ਰਹੀ ਅਤੇ 12 ਵੀਂ ਜਮਾਤ ਵਿੱਚ ਜੈਸਮੀਨ 95.75% ਅੰਕਾਂ ਨਾਲ ਟੌਪਰ ਰਹੀ। ਜੈਸਮੀਨ ਨਾਨ-ਮੈਡੀਕਲ ਸਟ੍ਰੀਮ ਤੋਂ ਹੈ ਪਰ ਉਸ ਨੂੰ ਓਵਰਆਲ ਸਭ ਤੋਂ ਵੱਧ ਨੰਬਰ ਮਿਲੇ, ਉਥੇ ਹੀ ਮੈਡੀਕਲ ਸਟ੍ਰੀਮ ਵਿੱਚ 12ਵੀਂ ਦੀ ਤਨੂ ਨੇ ਵੀ ਤੋਂ ਵੱਧ 91.5% ਅੰਕ ਪ੍ਰਾਪਤ ਕੀਤੇ ਹਨ।
10ਵੀਂ ਦੇ ਟੌਪਰ ਸੁਰਯਾਂਸ਼ ਠਾਕੁਰ ਸੇਂਟ ਜੋਸਫ ਸਕੂਲ ਆਫ਼ ਬੁਆਏਜ਼, ਡਿਫੈਂਸ ਕਲੋਨੀ ਦਾ ਵਿਦਿਆਰਥੀ ਹੈ। ਸੂਰਯਾਂਸ ਤੋਂ ਬਾਅਦ ਉਸੇ ਸਕੂਲ ਦੀ ਕੁਨਾਲ ਕੋਹਲੀ 99% ਅੰਕ ਲੈ ਕੇ ਦੂਸਰੇ, ਰਿਧਮ ਮਹਾਜਨ 98.60% ਅੰਕਾਂ ਨਾਲ ਤੀਜੇ, ਅਨਿਕੇਤ 98.40 ਫੀਸਦੀ ਅੰਕਾਂ ਨਾਲ ਚੌਥੇ ਅਤੇ ਅਸ਼ਿਤ ਕੌਸ਼ਲ ਅਤੇ ਸੇਂਟ ਜੋਸੇਫ ਗਰਲਜ਼ ਸਕੂਲ ਕੈਂਟ ਰੋਡ ਦੀ ਅਰੁਣਿਮਾ 98 ਫੀਸਦੀ ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਰਹੇ। 12 ਵੀਂ ਵਿੱਚ ਓਵਰਆਲ ਟਾਪਰ ਜੈਸਮੀਨ ਤੋਂ ਬਾਅਦ ਕੁਲਤਾਜ ਸਿੰਘ 93.75% ਅੰਕ ਲੈ ਕੇ ਦੂਜੇ ਅਤੇ ਈਸ਼ਾਨ ਅਗਰਵਾਲ 93% ਅੰਕ ਹਾਸਲ ਕਰਕੇ ਕਰਕੇ ਤੀਸਰੇ ਸਥਾਨ ‘ਤੇ ਰਿਹਾ।
ਇਹ ਵੀ ਪੜ੍ਹੋ : ਚੰਡੀਗੜ੍ਹ PGI ‘ਚ ਹੰਗਾਮਾ- ਡਾਕਟਰ ਦਾ ਮੋਬਾਈਲ ਚੋਰੀ ਹੋਇਆ ਤਾਂ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ ਤਿੰਨ ਮੁਲਾਜ਼ਮਾਂ ਨੂੰ
ਸਟ੍ਰੀਮ ਦੇ ਲਿਹਾਜ਼ ਨਾਲ ਟੌਪਰ
ਨਾਨ ਮੈਡੀਕਲ: ਜੈਸਮੀਨ 95.75% ਅੰਕ ਲੈ ਕੇ ਪਹਿਲੇ, ਕੁਲਤਾਜ 93.75% ਅੰਕ ਲੈ ਕੇ ਦੂਜੇ ਅਤੇ ਅਮਿਤੇਸ਼ ਅਗਰਵਾਲ 90.25% ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੇ।
ਕਾਮਰਸ: ਈਸ਼ਾਨ ਅਗਰਵਾਲ 93 ਫੀਸਦੀ ਅੰਕ ਲੈ ਕੇ ਪਹਿਲੇ, ਮੁਸਕਾਨ 90.25% ਅੰਕ ਲੈ ਕੇ ਦੂਜੇ ਅਤੇ ਤਾਨਿਆ 87% ਦੇ ਨਾਲ ਤੀਜੇ ਸਥਾਨ ‘ਤੇ ਰਹੀ।
ਮੈਡੀਕਲ: ਤਨੂ 91.50% ਦੇ ਨਾਲ ਪਹਿਲੇ, ਐਨੀ 89.75% ਦੇ ਨਾਲ ਦੂਜੇ ਸਥਾਨ ‘ਤੇ ਰਹੀ।
ਦੱਸਣਮਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਪ੍ਰੀਖਿਆਵਾਂ ਨਹੀਂ ਹੋਈਆਂ। ਬੋਰਡ ਦੁਆਰਾ ਇਹ ਨਤੀਜਾ ਤਿੰਨ ਮਹੀਨਿਆਂ ਬਾਅਦ ਲਏ ਗਏ ਆਨਲਾਈਨ ਅਧਿਐਨ ਅਤੇ ਟੈਸਟ ਦੌਰਾਨ ਲਏ ਗਏ ਮਾਸਿਕ ਟੈਸਟ ਦੇ ਅਧਾਰ ‘ਤੇ ਐਲਾਨਿਆ ਗਿਆ ਹੈ।