ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਵਿਚੋਲੀਏ ਕ੍ਰਿਸ਼ਣੂ ਸ਼ਾਰਦਾ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।
ਕ੍ਰਿਸ਼ਨੂੰ ਵੱਲੋਂ ਵਕੀਲ ਬੀਰ ਸਿੰਘ ਸੰਧੂ ਪੇਸ਼ ਹੋਏ ਹਨ। ਉਨ੍ਹਾਂ ਵੱਲੋਂ ਕ੍ਰਿਸ਼ਨੂੰ ਦੇ ਰਿਮਾਂਡ ਦਾ ਵਿਰੋਧ ਕੀਤਾ ਗਿਆ ਹੈ। ਕੁਝ ਦੇਰ ਵਿਚ ਸੀਬੀਆਈ ਕੋਰਟ ਹੁਕਮ ਜਾਰੀ ਕਰੇਗੀ। ਸਪੈਸਲ ਸੀਬੀਆਈ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ। ਕੁਝ ਹੀ ਸਮੇਂ ਵਿਚ ਸੀਬੀਆਈ ਵੱਲੋਂ ਹੁਕਮ ਜਾਰੀ ਕੀਤੇ ਜਾਣਗੇ। ਸਪੈਸ਼ਲ ਸੀਬੀਆਈ ਜੱਜ ਭਾਵਨਾ ਜੈਨ ਵੱਲੋਂ ਸੁਣਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਪਾਰੀਆਂ ਨੇ ਮਾਨਸਾ ਬੰਦ ਦੀ ਦਿੱਤੀ ਕਾਲ, 2 ਅਣਪਛਾਤਿਆਂ ਨੇ 3 ਵਪਾਰੀਆਂ ‘ਤੇ ਚਲਾਈਆਂ ਸੀ ਗੋ/ਲੀਆਂ
ਦੱਸ ਦੇਈਏ ਕਿ ਸੀਬੀਆਈ ਵੱਲੋਂ ਕ੍ਰਿਸ਼ਨੂੰ ਦਾ 12 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਹੈ ਜਿਸ ‘ਤੇ ਐਡਵੋਕੇਟ ਗੁਰਬੀਰ ਸਿੰਘ ਸੰਧੂ ਵੱਲੋਂ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਵਿਚੋਲੀਏ ਨੇ ਕੈਮਰੇ ਸਾਹਮਣੇ ਕੁਝ ਵੀ ਨਹੀਂ ਬੋਲਿਆ।
ਵੀਡੀਓ ਲਈ ਕਲਿੱਕ ਕਰੋ -:
























