ਕਰਨਲ ਬਾਠ ਕੁੱਟਮਾਰ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਸਪੈਂਡ ਇੰਸਪੈਕਟਰ ਰੌਨੀ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ। ਅਦਾਲਤ ਨੇ ਸਸਪੈਂਡ ਇੰਸਪੈਕਟਰ ਰੌਨੀ ਸਿੰਘ ਦੀ ਪਟੀਸ਼ਨ ਰੱਦ ਕੀਤੀ ਹੈ। ਦੱਸ ਦੇਈਏ ਕਿ ਰੌਨੀ ਸਿੰਘ ਨੇ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਖਲ ਕੀਤੀ ਸੀ ਜਿਸ ਨੂੰ ਕਿ ਪਟਿਆਲਾ ਕੋਰਟ ਵੱਲੋਂ ਖਾਰਜ ਕੀਤਾ ਗਿਆ ਹੈ। ਇਹ ਜਾਣਕਾਰੀ ਕਰਨਲ ਬਾਠ ਦੇ ਵਕੀਲ ਵੱਲੋਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮੈਡੀਕਲ ਟੀਚਿੰਗ ਸਟਾਫ਼ ਦੀ ਸੇਵਾਮੁਕਤੀ ਦੀ ਉਮਰ ‘ਚ ਵਾਧਾ ਸਣੇ ਪੰਜਾਬ ਕੈਬਨਿਟ ਵੱਲੋਂ ਇਨ੍ਹਾਂ ਫੈਸਲਿਆਂ ‘ਤੇ ਲੱਗੀ ਮੋਹਰ
ਇੰਸਪੈਕਟਰ ਰੌਨੀ ਸਿੰਘ ਦੀ ਪਟੀਸ਼ਨ ਰੱਦ ਹੋਣ ਮਗਰੋਂ ਕਰਨਲ ਬਾਠ ਦੀ ਪਤਨੀ ਅਦਾਲਤ ਪਹੁੰਚੀ ਤੇ ਉਨ੍ਹਾਂ ਕਿਹਾ ਕਿ ਅੱਜ ਅਦਾਲਤ ਸਾਨੂੰ ਇਨਸਾਫ਼ ਮਿਲਿਆ ਹੈ ਤੇ ਸੱਚ ਦੀ ਜਿੱਤ ਹੋਈ ਹੈ, ਮੈਨੂੰ ਵਿਸ਼ਵਾਸ ਹੈ ਕਿ ਸਾਨੂੰ ਅੱਗੇ ਵੀ ਇਨਸਾਫ਼ ਮਿਲੇਗਾ।
ਜ਼ਿਕਰਯੋਗ ਹੈ ਕਿ ਕਰਨਲ ਬਾਠ ਚੰਡੀਗੜ੍ਹ ਪੁਲਿਸ ਵੱਲੋਂ SIT ਦਾ ਗਠਨ ਕਰ ਦਿੱਤਾ ਗਿਆ ਹੈ। SP ਦੀ ਅਗਵਾਈ ਹੇਠ 4 ਮੈਂਬਰੀ SIT ਬਣਾਈ ਗਈ ਹੈ। DSP, ਇੱਕ ਇੰਸਪੈਕਟਰ ਤੇ ਇੱਕ ਸਬ-ਇੰਸਪੈਕਟਰ SIT ‘ਚ ਸ਼ਾਮਲ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
