ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ ਪਰ ਰਾਜ ਵਿੱਚ ਸਿਆਸੀ ਉਥਲ-ਪੁਥਲ ਜਾਰੀ ਹੈ। ਸੂਬੇ ਦੀ ਸੱਤਾਧਾਰੀ ਪਾਰਟੀ ਨੂੰ ਹਾਲ ਹੀ ਵਿੱਚ ਇੱਕ ਤੋਂ ਬਾਅਦ ਇੱਕ ਕਈ ਵੱਡੇ ਝਟਕੇ ਲੱਗੇ ਹਨ।
ਇਸ ਵਿਚਕਾਰ ਹਾਲ ਹੀ ਵਿੱਚ ਭਾਜਪਾ ਛੱਡਣ ਵਾਲੇ ਸਵਾਮੀ ਪ੍ਰਸਾਦ ਮੌਰੀਆ ਵੀ ਸ਼ੁੱਕਰਵਾਰ ਨੂੰ ਅਖਿਲੇਸ਼ ਦੇ ‘ਸਾਈਕਲ’ ‘ਤੇ ਸਵਾਰ ਹੋ ਗਏ ਹਨ ਯਾਨੀ ਕਿ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨਾਲ ਧਰਮ ਸਿੰਘ ਸੌਨੀ ਅਤੇ 6 ਵਿਧਾਇਕ ਵੀ ਸਪਾ ਵਿੱਚ ਸ਼ਾਮਿਲ ਹੋਏ ਹਨ। ਯੋਗੀ ਸਰਕਾਰ ‘ਚ ਮੰਤਰੀ ਰਹਿ ਚੁੱਕੇ ਸਵਾਮੀ ਪ੍ਰਸਾਦ ਮੌਰੀਆ ਨੂੰ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਪਾਰਟੀ ਦੀ ਮੈਂਬਰਸ਼ਿਪ ਦਿਵਾਈ ਹੈ।
ਇਹ ਵੀ ਪੜ੍ਹੋ : ਇਰਾਕ : ਬਗਦਾਦ ‘ਚ ਅਮਰੀਕੀ ਦੂਤਾਵਾਸ ‘ਤੇ ਦਾਗੇ ਗਏ 3 ਰਾਕੇਟ, ਸਕੂਲ ‘ਚ ਡਿੱਗਿਆ ਇੱਕ
ਸਪਾ ‘ਚ ਸ਼ਾਮਿਲ ਹੋਣ ਤੋਂ ਬਾਅਦ ਸਵਾਮੀ ਪ੍ਰਸਾਦ ਮੌਰੀਆ ਨੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਮਕਰ ਸੰਕ੍ਰਾਂਤੀ ਭਾਜਪਾ ਦੇ ਖਾਤਮੇ ਦਾ ਇਤਿਹਾਸ ਰਚਣ ਜਾ ਰਹੀ ਹੈ। ਕੁੰਭਕਰਨੀ ਨੀਂਦ ਸੁੱਤੀ ਭਾਜਪਾ ਦੇ ਲੋਕਾਂ ਨੂੰ ਹੁਣ ਨੀਂਦ ਨਹੀਂ ਆ ਰਹੀ। ਪਹਿਲਾਂ ਉਨ੍ਹਾਂ ਨੇ ਸਾਡੀ ਗੱਲ ਨਹੀਂ ਸੁਣੀ। ਭਾਜਪਾ ਦੇ ਕੁੱਝ ਲੋਕ ਕਹਿੰਦੇ ਹਨ ਕਿ ਪੰਜ ਸਾਲ ਤੱਕ ਅਸਤੀਫਾ ਕਿਉਂ ਨਹੀਂ ਦਿੱਤਾ। ਕਈਆਂ ਦਾ ਕਹਿਣਾ ਹੈ ਕਿ ਬੇਟੇ ਦੇ ਚੱਕਰ ਵਿੱਚ ਭਾਜਪਾ ਛੱਡੀ ਹੈ। ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਨੇ ਗਰੀਬਾਂ, ਪਛੜਿਆਂ, ਦਲਿਤਾਂ ਅਤੇ ਘੱਟ ਗਿਣਤੀਆਂ ਦੀਆਂ ਅੱਖਾਂ ਵਿੱਚ ਧੂੜ ਝੋਕ ਕੇ ਸੱਤਾ ਹਥਿਆਈ ਹੈ। ਸਰਕਾਰ ਬਣਾਉਣ, ਦਲਿਤ ਅਤੇ ਪਛੜੇ, ਮਲਾਈ ਖਾਣ , ਅੱਗੜੇ, ਪੰਜ ਫੀਸਦੀ ਲੋਕ। ਸਵਾਮੀ ਨੇ ਕਿਹਾ ਕਿ 85 ਸਾਡੇ ਹਨ, 15 ਵੀ ਵੰਡੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: