swiggy drivers liquor: ਕੋਰੋਨਾ ਵਾਇਰਸ ਕਾਰਨ ਲਾਕਡਾਊਨ ‘ਚ ਆਨਲਾਇਨ ਸ਼ਰਾਬ ਹੁਣ ਸਿੱਧੀ ਤੁਹਾਡੇ ਘਰ ਪਹੁੰਚਾਉਣ ਦੀ ਤਿਆਰੀ ਕਰ ਲਈ ਹੈ। ਆਨਲਾਇਨ ਫੂਡ ਡਿਲੀਵਰੀ ਪਲੈਟਫਾਰਮ ਸਵਿਗੀ ਨੇ ਇਹ ਸੁਵਿਧਾ ਝਾਰਖੰਡ ‘ਚ ਸ਼ੁਰੂ ਕੀਤੀ ਹੈ। ਇਸ ਰਾਹੀਂ ਲੋਕ ਘਰ ਬੈਠੇ ਹੀ ਕੁੱਝ ਮਿੰਟਾਂ ਸ਼ਰਾਬ ਉਹਨਾਂ ਤੱਕ ਪਹੁੰਚਾਈ ਜਾਵੇਗੀ। ਦੱਸ ਦੇਈਏ ਕਿ ਕੰਪਨੀ ਨੇ ਸਾਫ ਕੀਤਾ ਕਿ ਸ਼ਰਾਬ ਦੀ ਹੋਮ ਡਿਲੀਵਰੀ ਸੇਵਾ ਸ਼ੁਰੂ ਕਰਨ ਲਈ ਕਈ ਰਾਜ ਸਰਕਾਰਾਂ ਦੇ ਨਾਲ ਗੱਲ ਅੰਤਿਮ ਚਰਨ ‘ਤੇ ਹੈ ਅਤੇ ਜਲਦ ਹੀ ਇਹ ਸੁਵਿਧਾ ਸ਼ੁਰੂ ਹੋ ਜਾਵੇਗੀ।
ਝਾਰਖੰਡ ‘ਚ ਲਾਕਡਾਉਨ ਤੋਂ ਬਾਅਦ ਆਖਿਰਕਾਰ ਬੁੱਧਵਾਰ ਨੂੰ ਸ਼ਰਾਬ ਦੀਆਂ ਦੁਕਾਨਾਂ ਨੂੰ ਖੁਲਣ ਦੀ ਮਨਜ਼ੂਰੀ ਮਿਲੀ। ਜਿਸ ਤੋਂ ਬਾਅਦ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ। ਰਾਜ ਸਰਕਾਰ ਵੱਲੋਂ 25 ਫੀਸਦ ਟੈਕਸ ਵਧਾ ਦੇਣ ਤੋਂ ਬਾਅਦ ਵੀ ਲੋਕ ਸ਼ਰਾਬ ਖਰੀਦਣ ਤੋਂ ਨਹੀਂ ਰੁਕੇ। ਸੋਸ਼ਲ ਡਿਸਟੇਨਸਿੰਗ ਤਾਂ ਰੱਖੀ ਜਾ ਰਹੀ ਹੈ ਪਰ ਸੰਦੇਹ ਵੀ ਜਤਾਇਆ ਜਾ ਰਿਹਾ ਹੈ ਕਿ ਅਜਿਹਾ ਇਕੱਠ ਨਿਯਮਾਂ ਦੀ ਉਲੰਘਣਾ ਵੀ ਕਰ ਸਕਦਾ ਹੈ। ਇਸੇ ਕਾਰਨ ਸ਼ਾਇਦ ਹੁਣ ‘HOME ਡਿਲੀਵਰੀ ਦਾ ਵਿਕਲਪ ਚੁਣਿਆ ਗਿਆ ਹੈ।
ਕੰਪਨੀ ਨੇ ਇਸ ਸਬੰਧੀ ਦੱਸਿਆ ਰਾਂਚੀ ਦੇ ਲੋਕ ਘਰ ਬੈਠੇ ਸ਼ਰਾਬ ਮੰਗਵਾ ਸਕਣਗੇ। Swiggy ਅਪਡੇਟ ਕਰਦੇ ਹੀ ਵਾਇਨ ਸ਼ਾਪਸ ਕੈਟੇਗਰੀ ਸਾਹਮਣੇ ਆ ਜਾਵੇਗੀ। ਕੰਪਨੀ ਨੇ ਵੱਲੋਂ ਜਲਦ ਹੀ ਰਾਜ ਦੇ ਹੋਰ ਸ਼ਹਿਰਾਂ ‘ਚ ਵੀ ਇਹ ਸੁਵਿਧਾ ਦੇਣ ਦਾ ਫੈਸਲਾ ਕੀਤਾ ਹੈ। ਸਵਿਗੀ ਨੇ ਜਾਣਕਾਰੀ ਦਿੱਤੀ ਕਿ ਝਾਰਖੰਡ ਸਰਕਾਰ ਨੇ ਜ਼ਰੂਰੀ ਆਗਿਆ ਦੇ ਦਿੱਤੀ ਹੈ।
ਇਸ ਸਬੰਧੀ SWIGGY ਦੇ ਉਪ-ਪ੍ਰਧਾਨ ( ਪ੍ਰੋਡਕਟ ) ਅਨੁਜ ਰਾਠੀ ਨੇ ਦੱਸਿਆ ਕਿ ਮਹਾਮਾਰੀ ਦੀ ਸ਼ੁਰੁਆਤ ਤੋਂ ਹੀ ਲੋਕਾਂ ਤੱਕ ਜਰੂਰੀ ਸਮਾਨ ਪਹੁੰਚਾਉਣ ਦੀ ਹਰ ਮੁਮਕਿਨ ਕੋਸ਼ਿਸ਼ ‘ਚ ਲੱਗੀ ਹੈ ਅਤੇ ਸਰਕਾਰ ਦਾ ਵੀ ਪੂਰਾ ਸਾਥ ਦੇ ਰਹੀ ਹੈ। ਇੱਕ ਸੁਰੱਖਿਅਤ ਅਤੇ ਜਿੰਮੇਵਾਰ ਤਰੀਕੇ ਨਾਲ ਹੁਣ ਸ਼ਰਾਬ ਦੀ ਹੋਮ ਡਿਲੀਵਰੀ ਨੂੰ ਸਮਰੱਥਾਵਾਨ ਬਣਾਕੇ ਜਿਆਦਾ ਭੀੜ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ ਅਤੇ ਸਰੀਰਕ ਦੂਰੀ ਦਾ ਨਿਯਮ ਦੀ ਉਲੰਘਣਾ ਵੀ ਨਹੀਂ ਹੋ ਸਕੇਗੀ।
ਸ਼ਰਾਬ ਦੀ ਸੁਰੱਖਿਅਤ ਡਿਲੀਵਰੀ ਸੁਨਿਸਚਿਤ ਕਰਨ ਅਤੇ ਲਾਗੂ ਕਾਨੂੰਨਾਂ ਨੂੰ ਧਿਆਨ ‘ਚ ਰੱਖਦੇ ਹਰ ਸਵਿਗੀ ਦੀ ਡਿਲੀਵਰੀ ਕੀਤੀ ਜਾਵੇਗੀ, ਉਮਰ ਪ੍ਰਮਾਣ ਲਈ ਗਾਹਕ ਆਪਣੀ ਨਿਯਮਕ ਸਰਕਾਰੀ ਆਇਡੀ ਦੇ ਨਾਲ ਆਪਣੀ ਸੇਲਫੀ ਨੂੰ ਅਪਲੋਡ ਕਰ ਤੱਤਕਾਲ ਉਮਰ ਪ੍ਰਮਾਣਿਕਰਣ ਨੂੰ ਪੂਰਾ ਕਰਨਾ ਪਵੇਗਾ। ਸਵਿਗੀ ਇਸ ਪਰਿਕ੍ਰੀਆ ‘ਚ ਆਰਟਿਫਿਸ਼ਿਅਲ ਇੰਟੇਲਿਜੇਂਸ ਦੀ ਮਦਦ ਨਾਲ ਗਾਹਕ ਦੀ ਉਮਰ ਦੀ ਤਸਦੀਕ ਕਰੇਗੀ। ਸਵਿਗੀ ਨੇ ਦੱਸਿਆ ਕਿ ਸ਼ਰਾਬ ਦੇ ਹਰ ਇੱਕ ਆਰਡਰ ਦੇ ਨਾਲ ਇੱਕ ਓਟੀਪੀ ਹੋਵੇਗਾ ਅਤੇ ਗਾਹਕ ਦੁਆਰਾ ਓਟੀਪੀ ਦੱਸਣ ਉੱਤੇ ਹੀ ਸ਼ਰਾਬ ਦੀ ਡਿਲੀਵਰੀ ਹੋਵੇਗੀ। ਨਾਲ ਹੀ ਸਵਿਗੀ ਨੇ ਦੱਸਿਆ ਕਿ ਸ਼ਰਾਬ ਦੇ ਆਰਡਰ ਵਿੱਚ ਸਰਕਾਰੀ ਨਿਯਮਾਂ ਦੇ ਅਨੁਸਾਰ, ਮਾਤਰਾ ਦੀ ਇੱਕ ਲਿਮਿਟ ਵੀ ਹੋਵੇਗੀ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .