SYL ਦੇ ਮੁੱਦੇ ‘ਤੇ ਦਿੱਲੀ ਵਿਚ ਹੋਣ ਵਾਲੀ ਬੈਠਕ ਖਤਮ ਹੋ ਗਈ ਹੈ। ਇਕ ਘੰਟੇ ਦੇ ਮੰਥਨ ਤੋਂ ਬਾਅਦ ਹੀ ਮੀਟਿੰਗ ਖਤਮ ਹੋ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਸੀਐੱਮ ਨਾਇਬ ਸੈਣੀ ਇਸ ਮੀਟਿੰਗ ਵਿਚ ਮੌਜੂਦ ਰਹੇ। ਕੇਂਦਰੀ ਜਲ ਮੰਤਰੀ ਸੀ. ਆਰ. ਪਾਟਿਲ ਦੀ ਅਗਵਾਈ ਵਿਚ ਬੈਠਕ ਹੋਈ ਹੈ। ਕੇਂਦਰੀ ਜਲ ਸ਼ਖਤੀ ਮੰਤਰੀ ਸੀਆਰ ਪਾਟਿਲ ਦੀ ਅਗਵਾਈ ਵਿਚ ਇਹ ਪਹਿਲੀ ਮੀਟਿੰਗ ਸੀ। ਮੀਟਿੰਗ ਦੇ ਬਾਅਦ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗ ਬਹੁਤ ਚੰਗੇ ਮਾਹੌਲ ਵਿਚ ਹੋਈ ਹੈ। ਇਸੇ ਤਰ੍ਹਾਂ ਹਰਿਆਣਾ ਦੇ ਸੀਐੱਮ ਨਾਇਬ ਸੈਣੀ ਨੇ ਕਿਹਾ ਕਿ ਮੀਟਿੰਗ ਬਹੁਤ ਸਾਰਥਕ ਮਾਹੌਲ ਵਿਚ ਹੋਈ। ਪੰਜਾਬ ਹਰਿਆਣਾ ਦੋਵੇਂ ਭਰਾ ਹਨ। ਇਸ ਮੁੱਦੇ ਦਾ ਰਸਤਾ ਕੱਢਣ ਦਾ ਕੰਮ ਹੋ ਰਿਹਾ ਹੈ।
ਸੀਐੱਮ ਪੰਜਾਬ ਨੇ ਕਿਹਾ ਕਿ ਮੀਟਿੰਗ ਤੋਂ ਇਕ ਉਮੀਦ ਬਣੀ ਹੈ, ਉਪਰ ਦਾ ਪਾਣੀ ਜੋ ਇੰਡਸ ਟ੍ਰਿਟੀ ਪਾਕਿਸਤਾਨ ਤੋਂ ਰੱਦ ਹੋਈ ਹੈ। ਉਸ ਪਾਣੀ ਨੂੰ ਪੰਜਾਬ ਲਿਆਇਆ ਜਾਵੇ। ਝੇਲਮ ਦਾ ਪਾਣੀ ਪੰਜਾਬ ਨਹੀਂ ਆ ਸਕਦਾ ਹੈ ਪਰ ਚਿਨਾਬ ਤੇ ਰਾਵੀ ਦਾ ਪਾਣੀ ਆ ਸਕਦਾ ਹੈ। ਪੌਂਗ, ਰਣਜੀਤ ਸਾਗਰ ਡੈਮ ਤੇ ਭਾਖੜਾ ਡੈਮ ਵਿਚ ਹੁੰਦੇ ਹੋਏ ਇਹ ਚੱਲੇਗਾ।
ਇਸ ਤੋਂ ਪਹਿਲਾਂ ਦੀਆਂ ਬੈਠਕਾਂ ਬਿਨਾਂ ਨਤੀਜਾ ਰਹੀਆਂ ਸਨ। 212 ਕਿਲੋਮੀਰ ਲੰਬੀ ਇਸ ਨਹਿਰ ਵਿਚ ਹਰਿਆਣਾ ਦਾ 92 ਕਿਲੋਮੀਟਰ ਹਿੱਸਾ ਬਣ ਚੁੱਕਾ ਹੈ ਜਦੋਂ ਕਿ ਪੰਜਾਬ ਦੇ 122 ਕਿਲੋਮੀਟਰ ਹਿੱਸੇ ਦਾ ਨਿਰਮਾਣ ਹੁਣ ਤੱਕ ਅਧੂਰਾ ਹੈ। ਇਹ ਮੀਟਿੰਗ 13 ਅਗਸਤ ਨੂੰ ਸੁਪਰੀਮ ਕੋਰਟ ਵਿਚ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਦੋਵੇਂ ਸੂਬਿਆਂ ਦੇ ਵਿਚ ਸਹਿਮਤੀ ਬਣਾਉਣ ਦੀ ਕੋਸ਼ਿਸ਼ ਹੈ।
ਇਹ ਵੀ ਪੜ੍ਹੋ : ਸੰਜੇ ਵਰਮਾ ਕ.ਤ/ਲ ਮਾਮਲੇ ਦੀ ਨਵੀਂ CCTV ਆਈ ਸਾਹਮਣੇ, ਗੋ.ਲੀ/ਆਂ ਮਾ/ਰ ਕੇ ਮੌਕੇ ਤੋਂ ਫ਼ਰਾਰ ਹੁੰਦੇ ਨਜ਼ਰ ਆਏ ਹ.ਮ.ਲਾਵ/ਰ
ਸੁਪਰੀਮ ਕੋਰਟ ਨੇ ਜਨਵਰੀ 2002 ਵਿਚ ਹਰਿਆਣਾ ਦੇ ਪੱਖ ਵਿਚ ਫੈਸਲਾ ਸੁਣਾਇਆ ਸੀ ਤੇ ਪੰਜਾਬ ਨੂੰ ਨਹਿਰ ਨਿਰਮਾਣ ਦਾ ਹੁਕਮ ਦਿੱਤਾ ਸੀ ਪਰ 2004 ਵਿਚ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਕਾਨੂੰਨ ਪਾਸ ਕਰਕੇ 1981 ਦੇ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
























