ਚੀਨ ਵਿਚ ਸ਼ੁਰੂ ਹੋਇਆ HMPV Virus ਦਾ ਕਹਿਰ ਹੁਣ ਭਾਰਤ ਤੱਕ ਪਹੁੰਚ ਚੁੱਕਾ ਹੈ। ਭਾਰਤ ਵਿਚ ਚੀਨ ਦੇ ਖਤਰਨਾਕ ਵਾਇਰਸ ਹਿਊਮਨ ਮੈਟਾਨਿਊਮੋਵਾਇਰਸ (HMPV) ਦੀ ਐਂਟਰੀ ਹੋ ਗਈ ਹੈ। ਇਸ ਵਾਇਰਸ ਦੇ 2 ਮਾਮਲੇ ਕਰਨਾਟਕ ਤੋਂ ਸਾਹਮਣੇ ਆਏ ਹਨ। ਇਕ ਤਿੰਨ ਮਹੀਨੇ ਦੀ ਬੱਚੀ ਤੇ ਇਕ 8 ਮਹੀਨੇ ਦੇ ਬੱਚੇ ਨੂੰ HMPV ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ। ਭਾਰਤ ਵਿਚ HMPV ਵਾਇਰਸ ਦੇ ਇਹ ਸ਼ੁਰੂਆਤੀ ਮਾਮਲੇ ਹਨ। 3 ਮਹੀਨੇ ਦੀ ਬੱਚੇ ਬੇਂਗਲੁਰੂ ਦੇ ਬੈਪਟਿਸਟ ਹਸਪਤਾਲ ਵਿਚ ਭਰਤੀ ਹੈ, ਉਸ ਨੂੰ ਇਸ ਬ੍ਰੌਨਕੋਪਨੀਮੋਨੀਆ ਦੀ ਵਜ੍ਹਾ ਤੋਂ ਐਡਮਿਟ ਕਰਾਇਆ ਗਿਆ। ਜਾਣਕਾਰੀ ਮੁਤਾਬਕ ਭਾਰਤ ਸਣੇ 5 ਦੇਸ਼ਾਂ ਵਿਚ ਇਹ ਵਾਇਰਸ ਫੈਲ ਚੁੱਕੇ ਹੈ। ਕੀ ਇਹ ਖਤਰੇ ਦੀ ਘੰਟੀ ਹੈ, ਕੀ ਇਹ ਵਾਇਰਸ ਕੋਵਿਡ ਵਾਂਗ ਹੀ ਖਤਰਨਾਕ ਸਾਬਤ ਹੋਵੇਗਾ।
ਦੱਸ ਦੇਈਏ ਕਿ ਭਾਰਤ ਵਿਚ HMPV ਦੇ ਤਿੰਨ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ 2 ਕਰਨਾਟਕ ਵਿਚ ਹਨ ਤੇ ਇਕ ਗੁਜਰਾਤ ਵਿਚ ਪਾਇਆ ਗਿਆ ਹੈ। ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਕਰਨਾਟਕ ਦੇ ਦੋ ਮਾਮਲੇ ਬੇਂਗਲੁਰੂ ਵਿਚ ਪਾਏ ਗਏ ਹਨ ਜਦੋਂ ਕਿ ਤੀਜਾ ਮਾਮਲਾ ਗੁਜਰਾਤ ਦੇ ਅਹਿਮਦਾਬਾਦ ਵਿਚ ਪਾਇਆ ਗਿਆ। ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਵਿਚ ਕਈ ਤਰ੍ਹਾਂ ਦੇ ਸਵਾਲ ਉਠੇ ਹਨ।
ਕੀ ਹੈ HMPV ਵਾਇਰਸ?
ਡਾਕਟਰਾਂ ਮੁਤਾਬਕ HMPV ਇਕ ਅਜਿਹਾ ਵਾਇਰਸ ਹੈ ਜੋ ਸਾਹ ਸਬੰਧੀ ਬੀਮਾਰੀਆਂ ਦਾ ਕਾਰਨ ਬਣਦਾ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਵਿਚ ਖਾਂਸੀ, ਜ਼ੁਕਾਮ, ਬੁਖਾਰ ਤੇ ਗੰਭੀਰ ਮਾਮਲਿਆਂ ਵਿਚ ਸਾਹ ਲੈਣ ਵਿਚ ਪ੍ਰੇਸ਼ਾਨੀ ਸ਼ਾਮਲ ਹੋ ਸਕਦੀ ਹੈ। ਇਸ ਵਾਇਰਸ ਦੇ ਜ਼ਿਆਦਾਤਰ ਮਾਮਲੇ ਬੱਚਿਆਂ ਵਿਚ ਹੀ ਆਉਂਦੇ ਹਨ ਤੇ ਉਹ ਵੀ 5 ਸਾਲ ਤੋਂ ਛੋਟੇ ਬੱਚਿਆਂ ਵਿਚ ਜ਼ਿਆਦਾ ਦੇਖੇ ਜਾਂਦੇ ਹਨ।
HMPV ਕਿਵੇਂ ਫੈਲਦਾ ਹੈ
ਕਿਉਂਕਿ ਇਕ ਇਕ ਇੰਫਲੂਏਂਜਾ ਵਾਇਰਸ ਹੈ ਤਾਂ ਇਹ ਇਕ ਸੰਕਰਮਿਤ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਦਾ ਹੈ। ਇਸ ਸਿੱਧੇ ਤੌਰ ‘ਤੇ ਸੰਪਰਕ ਵਿਚ ਆਉਣ ਨਾਲ ਜਾਂ ਸੰਕਰਮਿਤ ਚੀਜ਼ਾਂ ਨੂੰ ਛੂਹਣ ਨਾਲ ਫੈਲ ਸਕਦਾ ਹੈ। ਆਸਾਨ ਸ਼ਬਦਾਂ ਵਿਚ ਕਿਸੇ ਸੰਕਰਮਿਤ ਵਿਅਕਤੀ ਦੇ ਖੰਗਣ, ਛੀਂਕਣ ਨਾਲ ਇਹ ਦੂਜੇ ਲੋਕਾਂ ਵਿਚ ਫੈਲ ਸਕਦਾ ਹੈ। ਇਸ ਤੋਂ ਇਲਾਵਾ ਸੰਕਰਮਿਤ ਵਿਅਕਤੀ ਨਾਲ ਹੱਥ ਮਿਲਾਉਣ, ਗਲੇ ਮਿਲਣ ਨਾਲ ਵੀ ਇਹ ਫੈਲ ਸਕਦਾ ਹੈ।
HMPV ਦੀ ਜਾਂਚ ਲਈ ਕਿਹੜਾ ਟੈਸਟ ਕੀਤਾ ਜਾਂਦਾ ਹੈ
HMPV ਦਾ ਪ੍ਰੀਖਣ ਆਮ ਤੌਰ ‘ਤੇ ਮਰੀਜ਼ ਦੇ ਲੱਛਣਾਂ ਤੇ ਮੈਡੀਕਲ ਇਤਿਹਾਸ ਦੇ ਆਧਾਰ ‘ਤੇ ਕੀਤਾ ਜਾੰਦਾ ਹੈ। ਇਸ ਵਿਚ ਇਕ ਸਵੈਬ ਦਾ ਇਸਤੇਮਾਲ ਕਰਕੇ ਨੱਕ ਜਾਂ ਗਲੇ ਤੋਂ ਸੈਂਪਲ ਲਿਆ ਜਾਂਦਾ ਹੈ। ਇਹ ਠੀਕ ਉਸੇ ਤਰ੍ਹਾਂ ਹੀ ਹੈ ਜਿਵੇਂ ਕੋਰੋਨਾ ਟੈਸਟ ਦੌਰਾਨ ਕੀਤਾ ਜਾਂਦਾ ਸੀ। ਸੈਂਪਲ ਲੈਣ ਦੇ ਬਾਅਦ ਉਸ ਨੂੰ ਪ੍ਰੀਖਣ ਲਈ ਲੈਬ ਭੇਜ ਦਿਤਾ ਜਾਂਦਾ ਹੈ।
- HMPV ਦੇ ਲੱਛਣ ਕੀ ਹਨ
- ਤੇਜ਼ ਬੁਖਾਰ, ਜੋ 103 ਤੋਂ ਜ਼ਿਆਦਾ ਹੋਵੇ
- ਸਾਹ ਲੈਣ ਵਿਚ ਮੁਸ਼ਕਲ
- ਸਕਿਨ, ਬੁੱਲ੍ਹ ਤੇ ਨਹੁੰਆਂ ਦਾ ਨੀਲਾ ਪੈਣਾ
- ਸਰਦੀ-ਜ਼ੁਕਾਮ ਵਰਗੇ ਹਲਕੇ ਲੱਛਣ
- ਕਦੇ-ਕਦੇ ਨਿਮੋਨੀਆ ਨੂੰ ਟ੍ਰਿਗਰ ਕਰ ਸਕਦਾ
- ਸਾਹ ਦੀਆਂ ਪੁਰਾਣੀਆਂ ਸਥਿਤੀਆਂ ਨੂੰ ਵਧਾ ਸਕਦਾ ਹੈ
- ਖੰਘ ਹੋ ਸਕਦੀ ਹੈ।
- ਨੱਕ ਵਹਿ ਸਕਦੀ ਹੈ।
- ਗਲੇ ਵਿਚ ਖਰਾਸ਼ ਹੋ ਸਕਦੀ ਹੈ।
ਕੀ ਕੋਵਿਡ ਜਿੰਨਾ ਖਤਰਨਾਕ ਹੈ HMPV ਵਾਇਰਸ
ਇਹ ਸਵਾਲ ਲਗਭਗ ਹਰ ਇਨਸਾਨ ਦੇ ਮਨ ਵਿਚ ਹੈ ਕਿ ਇਹ ਵਾਇਰਸ ਵੀ ਕੋਵਿਡ ਦੀ ਤਰ੍ਹਾਂ ਹੀ ਖਤਰਨਾਕ ਹੋਵੇਗਾ। ਮਾਹਿਰਾਂ ਮੁਤਾਬਕ ਇਹ ਕੋਵਿਡ ਤੇ HMPV ਦੋਵੇਂ ਹੀ ਵਾਇਰਸ ਸਾਹ ਸਬੰਧੀ ਹੈ, ਫਿਰ ਵੀ HMPV ਇਕ ਪੁਰਾਣਾ ਵਾਇਰਸ ਹੈ ਤੇ ਇਸ ਦੇ ਮਾਮਲੇ ਪਹਿਲਾਂ ਵੀ ਆਏ ਹਨ। ਇਹ ਕੋਵਿਡ ਵਰਗਾ ਖਤਰਨਾਕ ਨਹੀਂ ਹੈ।
- HMPV ਤੋਂ ਬਚਾਅ ਕਿਵੇਂ ਕਰੀਏ?
- ਭੀੜ-ਭੜੱਕੇ ਵਾਲੇ ਤੇ ਬੰਦ ਜਗ੍ਹਾ ‘ਤੇ ਮਾਸਕ ਪਹਨੋ
- ਖੰਘ ਤੇ ਛਿੱਕ ਆਉਣ ‘ਤੇ ਮੂੰਹ ਨੂੰ ਢੱਕ ਲਓ।
- ਆਪਣੇ ਹੱਥਾਂ ਨੂੰ ਵਾਰ-ਵਾਰ ਸਾਬੁਣ ਤੇ ਪਾਣੀ ਨਾਲ ਧੋਵੋ
- ਜਦੋਂ ਤੁਸੀਂ ਛੀਂਕਦੇ ਹੋ ਜਾਂ ਖੰਘਦੇ ਹੋ ਤਾਂ ਆਪਣੀ ਨੱਕ ਤੇ ਮੂੰਹ ਨੂੰ ਢਕੋ
- ਆਪਣੇ ਚਿਹਰੇ, ਅੱਖ, ਨੱਕ ਤੇ ਮੂੰਹ ਨੂੰ ਛੂਹਣ ਤੋਂ ਬਚੋ।
ਵੀਡੀਓ ਲਈ ਕਲਿੱਕ ਕਰੋ -: