Taiwan angry over ambassador : ਤਾਈਵਾਨ ਅਤੇ ਚੀਨ ਦੇ ਰਾਜਦੂਤਾਂ ਦਰਮਿਆਨ ਹੋਈ ਝੜਪ ਤੋਂ ਬਾਅਦ ਦੋਵਾਂ ਵਿਚਾਲੇ ਤਣਾਅ ਇਕ ਵਾਰ ਫਿਰ ਸਿਖਰਾਂ ’ਤੇ ਹੈ। ਤਾਈਵਾਨ ਨੇ ਕਿਹਾ ਹੈ ਕਿ ਉਹ ਚੀਨੀ ਗੁੰਡਿਆਂ ਤੋਂ ਡਰਦਾ ਨਹੀਂ ਹੈ ਅਤੇ ਇਹ ਆਪਣਾ ਰਾਸ਼ਟਰੀ ਦਿਵਸ ਦਾ ਜਸ਼ਨ ਮਨਾਉਣਾ ਜਾਰੀ ਰਖੇਗਾ। ਤਾਈਵਾਨ ਦੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਚੀਨੀ ਰਾਜਦੂਤ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ ਮਹਿਮਾਨਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਤਾਈਵਾਨ ਦੇ ਰਾਸ਼ਟਰੀ ਦਿਵਸ ਨੂੰ ਮਨਾਉਣ ਲਈ ਫਿਜੀ ਵਿਚ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂਕਿ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਮਹਿਮਾਨਾਂ ਦੀ ਜਾਣਕਾਰੀ ਜੁਟਾ ਸਕੇ, ਜਦੋਂ ਤਾਈਵਾਲ ਤਾਈਵਾਨ ਦੇ ਰਾਜਦੂਤ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹੱਥੋਪਾਈ ਸ਼ੁਰੂ ਹੋ ਗਈ।
ਤਾਈਵਾਨ ਨੇ ਦੋਸ਼ ਲਗਾਇਆ ਹੈ ਕਿ ਫਿਜੀ ਵਿੱਚ ਚੀਨ ਤੇ ਤਾਈਵਾਲ ਦੇ ਰਾਜਦੂਤ ਵਿਚਾਲੇ ਹੋਈ ਝੜਪ ਵਿੱਚ ਉਸ ਦੇ ਰਾਜਦੂਤ ਨੂੰ ਕਾਫੀ ਸੱਟਾਂ ਆਈਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਦੂਜੇ ਪਾਸੇ ਚੀਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਦਾ ਰਾਜਪੂਤ ਵੇਨਿਊ ਦੇ ਬਾਹਰ ਆਪਣੀ ਡਿਊਟੀ ’ਤੇ ਤਾਇਨਾਤ ਸੀ ਅਤੇ ਉਹ ਝੜਪ ਵਿੱਚ ਜ਼ਖਮੀ ਹੋਇਆ ਹੈ।
ਚੀਨ ਤਾਈਵਾਨ ਨੂੰ ਇਕ ਵਿਸ਼ੇਸ਼ ਅਧਿਕਾਰ ਹਾਸਲ ਸੂਬਾ ਮੰਨਦਾ ਹੈ ਅਤੇ ਕਿਸੇ ਵੀ ਦੇਸ਼ ਨਾਲ ਸੁਤੰਤਰ ਸੰਬੰਧ ਸਥਾਪਤ ਕਰਨ ਦੀ ਉਸ ਦੀ ਕੋਸ਼ਿਸ਼ ਦਾ ਸਖਤ ਵਿਰੋਧ ਕਰਦਾ ਹੈ। ਚੀਨ ਅਕਸਰ ਆਪਣੀ ਫੌਜੀ ਤਾਕਤ ਨਾਲ ਤਾਈਵਾਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ। ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਚੀਨ ਅਤੇ ਤਾਈਵਾਨ ਵਿਚਾਲੇ ਅਕਸਰ ਮੁਕਾਬਲਾ ਹੁੰਦਾ ਹੈ। ਤਾਈਵਾਨ ਦੇ ਚਾਰ ਦੇਸ਼ਾਂ ਨਾਲ ਕੂਟਨੀਤਕ ਸੰਬੰਧ ਹਨ ਪਰ ਫਿਜੀ ਨਾਲ ਨਹੀਂ।
ਤਾਈਪੇਈ ਵਿੱਚ ਤਾਈਵਾਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਨੇ ਕਿਹਾ ਕਿ ਤਾਈਵਾਨ ਇੱਕ ਸ਼ਾਂਤੀ ਪਸੰਦ ਦੇਸ਼ ਹੈ ਜਿਸ ਨੇ ਆਪਣੇ ਰਾਸ਼ਟਰੀ ਦਿਵਸ ਦੇ ਮੌਕੇ ’ਤੇ ਦੁਨੀਆ ਭਰ ਦੇ ਲੋਕਾਂ ਨੂੰ ਫਿਜੀ ਬੁਲਾਇਆ ਸੀ। ਤਾਈਵਾਨ ਦੇ ਬੁਲਾਰੇ ਨੇ ਕਿਹਾ, “ਅਸੀਂ ਆਪਣਾ ਰਾਸ਼ਟਰੀ ਦਿਵਸ ਮਨਾਉਂਦੇ ਰਹਾਂਗੇ ਅਤੇ ਇਹ ਬਦਲਾਅ ਨਹੀਂ ਹੋਣ ਵਾਲਾ ਹੈ।” ਚੀਨ ਜਿੰਨਾ ਚਾਹੇ ਝੂਠ ਫੈਲਾ ਲਵੇ, ਪਰ ਤਾਈਵਾਨ ਇਨ੍ਹਾਂ ਸਾਰਿਆਂ ’ਤੇ ਧਿਆਨ ਦੇਣ ਵਾਲਾ ਨਹੀਂ ਹੈ। ਹਕੀਕਤ ਇਹ ਹੈ ਕਿ ਇਸ ਵਾਰ ਰਾਸ਼ਟਰੀ ਦਿਵਸ ਦੇ ਮੌਕੇ ‘ਤੇ ਸਾਡੇ 108 ਦਫਤਰਾਂ ਵਿਚ ਜਸ਼ਨ ਮਨਾਏ ਗਏ ਅਤੇ ਦੁਨੀਆ ਭਰ ਦੇ ਲੋਕਾਂ ਨੇ ਇਸ ਵਿਚ ਹਿੱਸਾ ਲਿਆ। ਤਾਈਵਾਨ ਦੇ ਪ੍ਰੀਮੀਅਰ ਸੁ ਸੇਂਗ ਚਾਂਗ ਨੇ ਕਿਹਾ ਕਿ ਦੁਨੀਆ ਨੂੰ ਇਹ ਵੇਖਣ ਦੀ ਜ਼ਰੂਰਤ ਹੈ ਕਿ ਚੀਨ ਕਿੰਨੀ ਦੂਰ ਜਾ ਸਕਦਾ ਹੈ ਅਤੇ ਫਿਜੀ ਵਿਚ ਉਸ ਨੇ ਜੋ ਕੀਤਾ ਹੈ, ਉਹ ਕਿੰਨਾ ਵਿਨਾਸ਼ਕਾਰੀ ਹੈ।
ਤਾਈਵਾਨ ਨੇ ਕਿਹਾ ਚੀਨ ਦੇ ਹੋਰ ਦੇਸ਼ਾਂ ਵਿੱਚ ਤਾਇਨਾਤ ਅਧਿਕਾਰੀ ਗੁੰਡਿਆਂ ਅਤੇ ਬਦਮਾਸ਼ਾਂ ਵਰਗਾ ਵਿਵਹਾਰ ਕਰ ਰਹੇ ਹਨ। ਲੋਕਾਂ ਨੂੰ ਕੁੱਟਣਾ ਮਨਜ਼ੂਰ ਨਹੀਂ ਹੈ। ਅਸੀਂ ਇਸ ਦੀ ਸਖ਼ਤ ਆਲੋਚਨਾ ਕਰਦੇ ਹਾਂ। ਸੁ ਨੇ ਕਿਹਾ ਕਿ ਚੀਨੀ ਰਾਜਦੂਤ ਨਾਲ ਪੇਸ਼ ਆਉਣਾ ਇੱਕ ਮੁਸ਼ਕਲ ਕੰਮ ਸੀ ਕਿਉਂਕਿ ਉਸ ਨੂੰ ਫਿਜੀ ਵਿੱਚ ਕੂਟਨੀਤਕ ਸਰਪ੍ਰਸਤੀ ਮਿਲੀ ਹੋਈ ਸੀ। ਪਰ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਲੋੜੀਂਦੇ ਸਬੂਤਾਂ ਨਾਲ ਸੱਚਾਈ ਸਾਹਮਣੇ ਲਿਆਵਾਂਗੇ। ਫਿਲਹਾਲ ਫਿਜੀ ਦੇ ਵਿਦੇਸ਼ ਮੰਤਰਾਲੇ ਵੱਲੋਂ ਇਸ ਮਾਮਲੇ ਬਾਰੇ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਹਾਲਾਂਕਿ, ਸੁ ਨੇ ਕਿਹਾ ਕਿ ਫਿਜੀ ਦੀ ਸਰਕਾਰ ਇਸ ਮੁੱਦੇ ਨੂੰ ਖਤਮ ਕਰਨ ਲਈ ਵਿਚੋਲਗੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।