ਪੰਜਾਬ ਦੇ ਤਰਨਤਾਰਨ ਵਿਚ ਕਾਊਂਟਰ ਇੰਟੈਲੀਜੈਂਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਤਰਨਤਾਰਨ ਨੇ ਪਾਕਿਸਤਾਨ ਸਥਿਤ ਗੁਰਗਿਆਂ ਨਾਲ ਜੁੜੇ ਇਕ ਗੈਰ-ਕਾਨੂੰਨੀ ਹਥਿਆਰ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੇ 2 ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉੁਨ੍ਹਾਂ ਕੋਲੋਂ 5 ਪਿਸਤੌਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਲੋਕਾਂ ਦੀ ਪਛਾਣ ਫਤਿਹ ਸਿੰਘ, ਗੁਰਪ੍ਰੀਤ ਸਿੰਘ ਦੋਵੇਂ ਵਾਸੀ ਢੱਲਾ ਤਰਨਤਾਰਨ ਵਜੋਂ ਹੋਈ ਹੈ।
ਇਹ ਦੋਵੇਂ ਪਾਕਿਸਤਾਨ ਸਥਿਤ ਤਸਕਰ ਦੇ ਨਾਲ ਮਿਲ ਕੇ ਡ੍ਰੋਨ ਰਾਹੀਂ ਹਥਿਆਰਾਂ ਦੀ ਖੇਪ ਹਾਸਲ ਕਰ ਰਹੇ ਸਨ ਤੇ ਉਨ੍ਹਾਂ ਨੂੰ ਪੰਜਾਬ ਵਿਚ ਆਪਣੇ ਸਹਿਯੋਗੀਆਂ ਨੂੰ ਸਪਲਾਈ ਕਰ ਰਹੇ ਸਨ, ਜਿਨ੍ਹਾਂ ਵਿਚ ਨਾਮੀ ਗੈਂਗਸਟਰਾਂ ਨਾਲ ਜੁੜੇ ਗੁਰਗੇ ਵੀ ਸ਼ਾਮਲ ਸਨ। ਮੁਲਜ਼ਮਾਂ ਕੋਲੋਂ 5 ਆਧੁਨਿਕ ਪਿਸਤੌਲਾਂ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦੋਵਾਂ ਦੋਸ਼ੀਆਂ ਖਿਲਾਫ ਅੰਮ੍ਰਿਤਸਰ ਤੇ ਐੱਸਐੱਸਓਸੀ ਥਾਣੇ ਵਿਚ FIR ਦਰਜ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਹੁਣ ਇਹ ਪਤਾ ਲਗਾਉਣ ਵਿਚ ਲੱਗੀ ਹੈ ਕਿ ਪਾਕਿਸਤਾਨ ਵਿਚ ਬੈਠੇ ਤਸਕਰ ਕਿਹੜੇ ਹਨ ਤੇ ਇਸ ਨੈਟਵਰਕ ਤੋਂ ਪੰਜਾਬ ਵਿਚ ਹੋਰ ਕਿਹੜੇ-ਕਿਹੜੇ ਜੁੜੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
