ਮੁੱਖ ਮੰਤਰੀ ਭਗਵੰਤ ਮਾਨ ਟੀਚਰ ਡੇ ਮੌਕੇ ਅੱਜ ਮੋਗਾ ਵਿਚ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਵਿਚ ਪਹੁੰਚੇ ਸਨ।ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਹੋਰ ਕੈਬਨਿਟ ਮੰਤਰੀ ਵੀ ਮੌਜੂਦ ਹਨ। ਮੁੱਖ ਮੰਤਰੀ ਮਾਨ ਨੇ ਦੀਪ ਜਗਾਉਣ ਸਣੇ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਨੂੰ ਫੁੱਲ ਭੇਟ ਕੀਤੇ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪ੍ਰੋਗਰਾਮ ਵਿਚ ਮੌਜੂਦ ਸਾਰੇ ਟੀਚਰਾਂ ਤੇ ਹੋਰਨਾਂ ਨੂੰ ਕਿਹਾ ਕਿ ਜੇਕਰ ਦੁਨੀਆ ਵਿਚ ਕੋਈ ਸਭ ਤੋਂ ਪਵਿੱਤਰ ਕਿਰਦਾਰ ਹੈ ਤਾਂ ਉਹ ਅਧਿਆਪਕ ਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਜਗਤ ਵਿਚ ਗ੍ਰਾਂਟ ਦੀ ਕੋਈ ਕਮੀ ਨਹੀਂ ਹੈ।
ਮੰਤਰੀ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹਰ ਹਫਤੇ ਟੀਚਰ ਆਫ ਦਿ ਵੀਕ ਸਾਹਮਣੇ ਲਿਆਏ ਜਾਣਗੇ। ਉਨ੍ਹਾਂ ਦੇ ਯੋਗਦਾਨ ਤੇ ਸੰਘਰਸ਼ ਬਾਰੇ ਪ੍ਰੈੱਸ ਤੇ ਪੰਜਾਬ ਨੂੰ ਦੱਸਿਆ ਜਾਵੇਗਾ। ਉਨ੍ਹਾਂ ਨੇ ਸੰਗਰੂਰ ਦੇ ਇਕ ਸਕੂਲ ਦੇ ਟੀਚਰ ਜੋੜੇ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਕੂਲ ਨੂੰ ਦਿੱਤਾ ਹੈ। ਛੁੱਟੀ ਦੇ ਬਾਅਦ ਵੀ ਸਕੂਲ ਵਿਚ ਰਹਿ ਕੇ ਬੱਚਿਆਂ ਨੂੰ ਖਿਡਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਿੱਖਿਆ ਵਿਭਾਗ ਇਹ ਹੈ ਅਤੇ ਅਜਿਹੇ ਸੈਂਕੜੇ ਉਦਾਹਰਣਾਂ ਹਨ।
ਇਸ ਤੋਂ ਪਹਿਲਾਂ ਬੈਂਸ ਨੇ ਸਿੱਖਿਆ ਵਿਭਾਗ ਦਾ ਕਾਰਜਭਾਰ ਉਨ੍ਹਾਂ ਨੂੰ ਸੌਂਪਣ ‘ਤੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟ ਕੀਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਉਹ 14 ਮਹੀਨੇ ਦੇ ਕਾਰਜਕਾਲ ਵਿਚ 500 ਤੋਂ ਵੱਧ ਸਕੂਲਾਂ ਵਿਚ ਗਏ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਗ੍ਰਾਂਟਾਂ ਨਾ ਦੇ ਕੇ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕੀਤਾ ਪਰ ਟੀਚਰਾਂ ਨੇ ਆਪਣੀ ਨੇਕ ਕਮਾਈ ਤੇ ਆਪਣੇ ਲੋਕਾਂ ਦੀ ਮਦਦ ਨਾਲ ਸਕੂਲਾਂ ਨੂੰ ਸੰਵਾਰਿਆ।ਉਨ੍ਹਾਂ ਨੇ ਨਾਭਾ ਦੇ ਹਾਈ ਸਕੂਲ ਠੂਈ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਥੋਂ ਦੇ ਅਧਿਆਪਕ ਉਨ੍ਹਾਂ ਬੱਚਿਆਂ ਨੂੰ ਆਪਣੇ ਘਰ ਰੱਖ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦੇ ਹਨ ਜੋ ਗਰੀਬੀ ਕਾਰਨ ਪੜ੍ਹ ਨਹੀਂ ਪਾਉਂਦੇ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਭਰਤੀ ਹੋ ਸਕਣਗੇ ਟਰਾਂਸਜੈਂਡਰ, ਮਿਲਣਗੇ ਬਰਾਬਰ ਰਿਜ਼ਰਵ ਕੈਟਾਗਰੀ ਦੇ ਲਾਭ
ਮੰਤਰੀ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਅਜਨਾਲਾ ਦਾ ਇਕ ਸਕੂਲ ਦੀਆਂ ਕਈ ਬੱਸਾਂ ਦੇਖੀਆਂ। ਉੁਨ੍ਹਾਂ ਨੂੰ ਲੱਗਾ ਕਿ ਇਹ ਕੋਈ ਨਿੱਜੀ ਸਕੂਲ ਹੋਵੇਗਾ ਪਰ ਪਤਾ ਲੱਗਾ ਕਿ ਉਹ ਟਪਿਆਲਾ ਦਾ ਸਰਕਾਰੀ ਕੰਨਿਆ ਸਕੂਲ ਹੈ। ਕਿਹਾ ਕਿ ਇਸ ਸਕੂਲ ਦੇ ਟੀਚਰਾਂ ਤੇ ਪ੍ਰਿੰਸੀਪਲ ਨੂੰ ਐਵਾਰਡ ਦਿੱਤਾ ਜਾ ਰਿਹਾ ਹੈ। ਉਨ੍ਹਾਂਕਿਹਾ ਕਿ ਜਦੋਂ ਉਹ ਉਸ ਸਕੂਲ ਗਏ ਤਾਂ ਪਤਾ ਲੱਗਾ ਕਿ ਇਸ ਸਕੂਲ ਵਿਚ ਸਿੱਖਿਆ ਦੇਣ ਦਾ ਤਰੀਕਾ ਇੰਨਾ ਪ੍ਰਭਾਵੀ ਹੈ ਕਿ ਆਸ-ਪਾਸ ਦੇ ਕਈ ਨਿੱਜੀ ਸਕੂਲ ਬੰਦ ਹੋ ਗਏ।