Teachers will conduct election : ਜਲੰਧਰ : ਵੋਟਰਾਂ ਦੀ ਸੂਚੀ ਨੂੰ ਆਨਲਾਈਨ ਕਰਨ ਦੀ ਮੁਹਿੰਮ ਸ਼ੁਰੂ ਹੋ ਗਈ ਹੈ ਤੇ ਇਸ ਵਿੱਚ ਅਧਿਆਪਕ ਆਪਣੀ ਅਹਿਮ ਭੂਮਿਕਾ ਨਿਭਾਉਣਗੇ। ਜ਼ਿਲ੍ਹਿਆਂ ਵਿੱਚ ਵੋਟਰਾਂ ਵੱਲੋਂ ਦਿੱਤੀਆਂ ਗਈਆਂ ਅਰਜ਼ੀਆਂ ਤੇ ਸੁਧਾਰ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾ ਸਕੇ, ਇਸ ਦੇ ਲਈ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਕਮ ਉਪਮੰਡਲ ਮੈਜਿਸਟ੍ਰੇਟ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹੁਕਮ ਜਾਰੀ ਦਿੱਤਾ ਹੈ, ਜਿਸ ਵਿੱਚ ਅਧਿਆਪਕ ਬਤੌਰ ਸੁਪਰਵਾਈਜ਼ਰ ਸੇਵਾਵਾਂ ਨੂੰ ਨਿਭਾਉਂਦੇ ਹੋਏ ਵੋਟਰ ਸੂਚੀ, ਵੋਟਰਾਂ ਦੇ ਨਾਂ ਵਿੱਚ ਗਲਤੀ ਦੇ ਸੁਧਾਰ ਸਣੇ ਹਰੇਕ ਬੂਥ ਦੀ ਜਾਣਕਾਰੀ ਨੂੰ ਆਨਲਾਈਨ ਦਰਜ ਕਰਨਗੇ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਵੱਲੋਂ ਅਧਿਆਪਕਾਂ ਨੂੰ ਤਨਦੇਹੀ ਨਾਲ ਇਸ ਕੰਮ ਨੂੰ ਪੂਰਾ ਕਰਨ ਦੀ ਹਿਦਾਇਤ ਜਾਰੀ ਕਰ ਦਿੱਤੀ ਹੈ। ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਵੋਟਰਾਂ ਵੱਲੋਂ ਮਿਲਣ ਵਾਲੇ ਫਾਰਮ ਨੂੰ ਆਨਲਾਈਨ ਕਰਨ ਦਾ ਸਾਰਾ ਕੰਮ ਕੀਤਾ ਜਾਏਗਾ। ਅਧਿਆਪਕਾਂ ਤੋਂ ਇਲਾਵਾ ਡੀਐੱਫਓ ਵਣ ਮੰਡਲ, ਰੋਜ਼ਗਾਰ ਅਫਸਰ ਫਿਲੌਰ, ਬਾਗਵਾਨੀ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫਿਲੌਰ, ਨਗਰ ਕੌਂਸਲ ਫਿਲੌਰ, ਇਰੀਗੇਸ਼ਨ ਆਫਿਸ ਗੋਰਾਇਆ ਆਦਿ ਦਫਤਰਾਂ ਦੇ ਅਧਿਕਾਰੀਆਂ ਦੀ ਵੀ ਜ਼ਿੰਮੇਵਾਰੀ ਲਗਾਈ ਗਈ ਹੈ, ਜੋ ਆਪਣੇ ਅਦੀਨ ਆਉਣ ਵਾਲੇ ਮੁਲਾਜ਼ਮਾਂ ਦੇ ਨਾਲ ਇਸ ਚੋਣ ਪ੍ਰਕਿਰਿਆ ਨੂੰ ਆਨਲਾਈਨ ਕਰਨ ਲਈ ਸੇਵਾਵਾਂ ਦੇਣਗੇ।
ਇਸ ਪ੍ਰਕਿਰਿਆ ਵਿੱਚ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਦੀ ਲਿਸਟ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੋਰਾਇਆ ਖੁਰਦ ਤੇ ਤ੍ਰਿਲੋਕ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹੀ ਮਹਾਂ ਦੇ ਪ੍ਰਿੰਸੀਪਲ ਰਮੇਸ਼ ਲਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰੋਂ ਦੇ ਪ੍ਰਿੰਸੀਪਲ ਰਾਜੀਵ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਸਲਾ ਦੇ ਪ੍ਰਿੰਸੀਪਲ ਪ੍ਰੇਮ ਸਿੰਘ, ਸਰਕਾਰੀ ਹਾਈ ਸਕੂਲ ਦਿਆਲਪੁਰ ਦੇ ਇੰਚਾਰਜ ਸੁਰਿੰਦਰ ਕੁਮਾਰ, ਕੰਪਿਊਟਰ ਟੀਚਰ ਰਿਸੀ ਰਾਜ, ਬੀਡੀਪੀਓ ਰੁੜਕਾ ਕਲਾਂ ਰਾਮਪਾਲ ਰਾਣਾ, ਏਡੀਓ ਰੁੜਕਾ ਕਲਾਂ ਰਮਨਦੀਪ, ਕੰਪਿਊਟਰ ਟੀਚਰ ਹਰਜਸ ਆਦਿ ਸ਼ਾਮਲ ਹਨ।