ਦੁਬਈ ਏਅਰ ਸ਼ੋਅ ‘ਚ ਹਵਾਈ ਪ੍ਰਦਰਸ਼ਨੀ ਦੌਰਾਨ IAF ਤੇਜਸ ਜਹਾਜ਼ ਕ੍ਰੈਸ਼ ਹੋ ਗਿਆ। ਹਾਦਸਾ ਅਲ ਮਕਤੂਮ ਏਅਰਪੋਰਟ ‘ਤੇ ਜਾਰੀ ਏਅਰ ਸ਼ੋਅ ਵਿਚ ਇਕ ਡੈਮੋ ਫਲਾਈਟ ਦੌਰਾਨ ਹੋਇਆ। ਹਾਦਸਾ ਭਾਰਤੀ ਸਮੇਂ ਮੁਤਾਬਕ 3.40 ਵਜੇ ਵਾਪਰਿਆ।
ਹਾਦਸੇ ਵਿਚ ਤੇਜਸ ਦੇ ਪਾਇਲਟ ਦੀ ਵੀ ਮੌਤ ਹੋ ਗਈ। ਭਾਰਤੀ ਹਵਾਈ ਫੌਜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਹਾਜ਼ ਦੇ ਡਿੱਗਦੇ ਹੀ ਉਸ ਵਿਚ ਅੱਗ ਲੱਗ ਗਈ ਤੇ ਹਵਾਈ ਅੱਡੇ ਉਪਰ ਕਾਲੇ ਧੂੰਏਂ ਦਾ ਗੁਬਾਰ ਦੇਖਿਆ ਗਿਆ। ਹਾਦਸੇ ਦੇ ਬਾਅਦ ਭਾਰਤੀ ਹਵਾਈ ਫੌਜ ਨੇ ਲੜਾਕੂ ਜਹਾਜ਼ ਕ੍ਰੈਸ਼ ਹੋਣ ਦੇ ਕਾਰਨਾਂ ਦੀ ਜਾਂਚ ਲਈ ਕੋਰਟ ਆਫ ਇਨਕੁਆਰੀ ਬਿਠਾ ਦਿੱਤੀ ਹੈ।
ਇਹ ਵੀ ਪੜ੍ਹੋ : MP ਅੰ.ਮ੍ਰਿ/ਤ.ਪਾਲ ਸਿੰਘ ਦੀ ਮਾਤਾ ਨੂੰ ਦਿੱਲੀ ਏਅਰਪੋਰਟ ‘ਤੇ ਰੋਕਿਆ, ਕੈਨੇਡਾ ਜਾ ਰਹੇ ਸਨ ਬਲਵਿੰਦਰ ਕੌਰ
ਹਵਾਈ ਫੌਜ ਦਾ ਤੇਜਸ ਜੈੱਟ ਕ੍ਰੈਸ਼ ਹੋਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 2024 ਵਿਚ ਰਾਜਸਥਾਨ ਦੇ ਪੋਕਰਨ ਵਿਚ ਯੁੱਧ ਅਭਿਆਸ ਦੌਰਾਨ ਇੰਜਣ ਫੇਲ ਹੋਣ ਦੀ ਵਜ੍ਹਾ ਨਾਲ ਤੇਜਸ ਕ੍ਰੈਸ਼ ਹੋ ਗਿਆ ਸੀ। ਭਾਰਤੀ ਹਵਾਈ ਸੈਨਾ ਨੇ ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟਾਇਆ ਤੇ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਦੁਖੀ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ਼ ਇਨਕੁਆਰੀ ਦਾ ਗਠਨ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























