ਅੰਮ੍ਰਿਤਸਰ ਵਿਚ ਲੋਹੜੀ ਮੌਕੇ ਵੱਡਾ ਹਾਦਸਾ ਵਾਪਰ ਗਿਆ। ਲੋਹੜੀ ਮੌਕੇ ਧੂਣੀ ਤੋਂ ਘਰ ‘ਚ ਭਿਆਨਕ ਅੱਗ ਲੱਗ ਗਈ ਤੇ ਹਾਦਸੇ ‘ਚ ਬਜ਼ੁਰਗ ਤੇ ਦਿਵਿਆਂਗ ਕੁੜੀ ਦੀ ਦਰਦਨਾਕ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ।
ਅੱਗ ਲੱਗਣ ਸਮੇਂ ਘਰ ਵਿਚ ਕੁੱਲ 5 ਲੋਕ ਮੌਜੂਦ ਸਨ। ਪਰਿਵਾਰ ਦੇ ਕੁਝ ਮੈਂਬਰਾਂ ਨੂੰ ਜਿਵੇਂ ਹੀ ਘਰ ਵਿਚ ਅੱਗ ਲੱਗਣ ਬਾਰੇ ਪਤਾ ਲੱਗਾ ਤਾਂ ਉਹ ਛੱਤ ‘ਤੇ ਚੜ੍ਹ ਕੇ ਮਦਦ ਲਈ ਬੁਲਾਉਣ ਲੱਗੇ। ਗੁਆਂਢੀਆਂ ਦੀ ਮਦਦ ਨਾਲ ਤਿੰਨ ਲੋਕਾਂ ਨੂੰ ਬਚਾਇਆ ਗਿਆ ਪਰ ਬਜ਼ੁਰਗ ਤੇ ਦਿਵਿਆਂਗ ਕੁੜੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਜੱ/ਗੂ ਭ.ਗ/ਵਾਨ/ਪੁਰੀਆ ਨੂੰ ਵੱਡੀ ਰਾਹਤ, ਟਾਰਗੇਟ ਕਿ/ਲਿੰਗ ਕੇਸ ‘ਚੋਂ ਮੋਹਾਲੀ ਕੋਰਟ ਨੇ ਕੀਤਾ ਬਰੀ
ਲੋਕਾਂ ਮੁਤਾਬਕ ਮਕਾਨ ਵਿਚ ਵੱਡੀ ਮਾਤਰਾ ਵਿਚ ਰੁਮਾਲਾ ਸਾਹਿਬ ਦਾ ਸਾਮਾਨ ਰੱਖਿਆ ਹੋਇਆ ਸੀ ਜਿਸ ਦੇ ਚੱਲਦੇ ਅੱਗੇ ਨੇ ਕੁਝ ਹੀ ਸੈਕੰਡ ਵਿਚ ਭਿਆਨਕ ਰੂਪ ਧਾਰ ਲਿਆ। ਮਕਾਨ ਤੰਗ ਗਲੀਆਂ ਵਿਚ ਹੋਣ ਕਰਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪਹੁੰਚਣ ਵਿਚ ਮੁਸ਼ਕਲ ਆਈ ਤੇ ਅੱਗ ਬੁਝਾਉਣ ਵਿਚ 5 ਘੰਟੇ ਲੱਗ ਗਏ। ਦੂਜੇ ਪਾਸੇ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ‘ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਸਾਨੂੰ ਮਦਦ ਕਾਫੀ ਦੇਰ ਬਾਅਦ ਮਿਲੀ। ਜੇਕਰ ਫਾਇਰ ਬ੍ਰਿਗੇਡ ਟਾਈਮ ‘ਤੇ ਪਹੁੰਚਦੀ ਤਾਂ ਪੂਰਾ ਪਰਿਵਾਰ ਬਚ ਜਾਂਦਾ।
ਵੀਡੀਓ ਲਈ ਕਲਿੱਕ ਕਰੋ -:
























