The bank is preparing : ਚੰਡੀਗੜ੍ਹ : ਬੈਂਕਾਂ ਦੀਆਂ ਬ੍ਰਾਂਚ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਇਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਬੈਂਕਾਂ ਨੂੰ 50 ਫੀਸਦੀ ਸਟਾਫ ਨਾਲ ਹਫਤੇ ਵਿੱਚ ਪੰਜ ਦਿਨ ਖੋਲ੍ਹਣ ਦੀ ਤਿਆਰੀ ਕੀਤੀ ਗਈਹੈ। ਇਸ ਤੋਂ ਬਾਅਦ ਬੈਂਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹੀ ਖੁੱਲ੍ਹਣਗੇ। ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹਿਣਗੇ। ਇੰਨਾ ਹੀ ਨਹੀਂ ਬੈਂਕ ਖੋਲ੍ਹਣ ਦੀ ਟਾਈਮਿੰਗ ਵੀ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਨ ਦੀ ਤਿਆਰੀ ਹੈ।
ਚੰਡੀਗੜ੍ਹ ਪ੍ਰਸ਼ਾਸਨ ਦੇ ਫਾਈਨਾਂਸ ਡਪਾਰਟਮੈਂਟ ਨੇ ਲੀਡ ਡਿਸਟ੍ਰਿਕਟ ਮੈਨੇਜਰ ਨੂੰ ਇਸ ਸੰਬੰਧੀ ਪੱਤਰ ਜਾਰੀ ਕਰਕੇ ਜਵਾਬ ਮੰਗਿਆ ਹੈ।ਦੱਸ ਦੇਈਏ ਕਿ ਆਲ ਇੰਡੀਆ ਬੈਂਕ ਆਫੀਸਰ ਕਨਫੇਡਰੇਸ਼ਨ ਦੇ ਚੰਡੀਗੜ੍ਹ ਸਟੇਟ ਕਮੇਟੀ ਦੇ ਪ੍ਰੈਜ਼ੀਡੈਂਟ ਅਸ਼ੋਕ ਗੋਇਲ ਅਤੇ ਸਟੇਟ ਸੈਕਟਰਗੀ ਟੀਐੱਸ ਸੱਗੂ ਨੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੂੰ ਪੱਤਰ ਲਿਖ ਕੇ ਬੈਂਕਾਂ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੀ ਜਾਣਕਾਰੀ ਦਿੰਦੇ ਹੋਏ ਇਹ ਮੰਗ ਚੁੱਕੀ ਸੀ। ਉਨ੍ਹਾਂ ਦੀ ਮੰਗ ਦੇ ਆਧਾਰ ’ਤੇ ਫਾਈਨਾਂਸ ਐਂਡ ਪਲਾਨਿੰਗ ਆਫੀਸਰ ਨੇ ਲੀਡ ਡਿਸਟਿਕਟ ਮੈਨੇਜਰ ਤੋਂ ਇਸ ਸੰਬੰਧੀ ਜਵਾਬ ਮੰਗਿਆ ਹੈ ਅਤੇ ਪੁੱਛਿਆ ਹੈ ਕਿ ਕੀ ਇਸ ’ਤੇ ਫੈਸਲਾ ਲਿਆ ਜਾ ਸਕਦਾ ਹੈ।
ਇਥੇੇ ਤੁਹਾਨੂੰ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਵਿੱਚ ਕਈ ਬੈਂਕਾਂ ਦੀਆਂ ਬ੍ਰਾਂਚਾਂ ਅਜਿਹੀਆਂ ਰਹੀਆਂ ਹਨ, ਜਿਨ੍ਹਾਂ ਦੇ ਸਟਾਫ ਵਿੱਚੋਂ ਕਈ-ਕਈ ਪਾਜ਼ੀਟਿਵ ਮਿਲੇ ਹਨ। ਪਾਜ਼ੀਟਿਵ ਮਿਲਣ ’ਤੇ ਇਨ੍ਹਾਂ ਬ੍ਰਾਂਚਾਂ ਨੂੰ ਸੀਲ ਕਰਨਾ ਪਿਆ। ਪੰਚਕੂਲਾ ਵਿੱਚ ਸੈਕਟਰ-10 ਸਥਿਤ ਐਕਸਿਸ ਬੈਂਕ ਦੀ ਬ੍ਰਾਂਚ ਵਿੱਚ ਵੀ ਇਕੱਠੇ ਅੱਠ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਉਥੇ ਸੈਕਟਰ-40 ਚੰਡੀਗੜ੍ਹ ਵਿੱਚ ਇੰਡੀਅਨ ਬੈਂਕ ਦੀ ਬ੍ਰਾਂਚ ਨੂੰ ਵੀ ਬੰਦ ਕਰਨਾ ਪਿਆ ਸੀ। ਇਸ ਤੋਂ ਇਲਾਵਾ ਵੀ ਕਈ ਬ੍ਰਾਂਚ ਦੇ ਵੱਡੇ ਅਧਿਕਾਰੀ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। ਹੁਣ ਤੱਕ 100 ਤੋਂ ਵੱਧ ਬੈਂਕ ਮੁਲਾਜ਼ਮ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। ਚੰਡੀਗੜ੍ਹ ’ਚ ਬੈਂਕਾਂ ਦੀਆਂ 300 ਤੋਂ ਵੱਧ ਬ੍ਰਾਂਚਾਂ ਹਨ। ਸੈਕਟਰ-17 ਪਲਾਜ਼ਾ ’ਚ ਪੂਰਾ ਬੈਂਕ ਸਕਵਾਇਰ ਹੈ, ਜਿਥੇ ਲਗਭਗ ਸਾਰੇ ਬੈਂਕਾਂ ਦੇ ਮੁੱਖ ਆਫਿਸ ਤੇ ਬ੍ਰਾਂਚ ਹਨ।