ਚੰਡੀਗੜ੍ਹ ਦੇ ਸੈਕਟਰ -52 ਵਿਚ ਸਥਿਤ ਕਾਜੇਹੜੀ ਦੇ ਇਕ ਹੋਟਲ ਦੇ ਕਮਰੇ ਵਿਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਹੋਟਲ ਸਟਾਫ ਵੱਲੋਂ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ‘ਤੇ ਸੈਕਟਰ 61 ਚੌਕੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦਰਵਾਜ਼ਾ ਤੋੜ ਕੇ ਲਾਸ਼ ਬਰਾਮਦ ਕੀਤੀ। ਮ੍ਰਿਤਕ ਦੀ ਪਛਾਣ ਹਰਜੀਤ (29) ਵਾਸੀ ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਨੇ ਕਮਰੇ ਵਿਚੋਂ ਇਕ ਬੀਅਰ ਦੀ ਬੋਤਲ ਵੀ ਬਰਾਮਦ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਜਦੋਂ ਹੋਟਲ ਦੇ ਸਟਾਫ ਨੇ ਹਰਜੀਤ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਕਿਸੇ ਅਣਸੁਖਾਵੀਂ ਸਥਿਤੀ ਦੇ ਡਰੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦਰਵਾਜ਼ਾ ਤੋੜਿਆ ਤਾਂ ਹਰਜੀਤ ਬੇਹੋਸ਼ ਪਿਆ ਸੀ। ਉਸ ਨੂੰ ਚੁੱਕਦਿਆਂ ਹੀ ਪੁਲਿਸ ਉਸ ਨੂੰ ਤੁਰੰਤ ਸੈਕਟਰ -16 ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਸੂਤਰਾਂ ਅਨੁਸਾਰ ਪੁਲਿਸ ਨੇ ਮ੍ਰਿਤਕ ਦੇ ਮੋਬਾਈਲ ਦੀ ਲਾਸਟ ਨੰਬਰ ‘ਤੇ ਕਾਲ ਕਰਕੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸੂਚਿਤ ਕੀਤਾ। ਪੁਲਿਸ ਨੂੰ ਮ੍ਰਿਤਕ ਦੇ ਕਮਰੇ ਵਿਚੋਂ ਇੱਕ ਬੀਅਰ ਦੀ ਬੋਤਲ ਮਿਲੀ ਹੈ, ਹਾਲਾਂਕਿ ਅਜੇ ਤੱਕ ਕੋਈ ਵੀ ਉਸ ਨੂੰ ਹੋਟਲ ਵਿੱਚ ਮਿਲਣ ਨਹੀਂ ਆਇਆ ਸੀ। ਮ੍ਰਿਤਕ ਦੇ ਮੂੰਹੋਂ ਵਿਚੋਂ ਝੱਗ ਵੀ ਨਿਕਲ ਰਹੀ ਸੀ। ਹਰਜੀਤ ਨੇ ਸਵੇਰੇ ਕੌਫੀ ਮੰਗਵਾਈ ਸੀ। ਇਸ ਤੋਂ ਬਾਅਦ ਉਸਨੂੰ 12 ਵਜੇ ਚੈਕਆਉਟ ਕਰਨਾ ਸੀ, ਪਰ ਉਹ ਨਹੀਂ ਆਇਆ।
ਇਹ ਵੀ ਪੜ੍ਹੋ : ਕੈਪਟਨ ‘ਭਾਰਤਮਾਲਾ ਪਰਿਯੋਜਨਾ’ ਤਹਿਤ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਜਲਦ ਮਿਲਣਗੇ ਗਡਕਰੀ ਨੂੰ