The body of a teacher : ਚੰਡੀਗੜ੍ਹ : ਸੈਕਟਰ-23 ਸਥਿਤ ਸਰਕਾਰੀ ਮਕਾਨ ਵਿੱਚ ਸ਼ੱਕੀ ਹਾਲਾਤਾਂ ਵਿੱਚ ਅਧਿਆਪਕਾ ਦੀ ਲਾਸ਼ ਮਿਲੀ ਹੈ, ਉਥੇ ਅਧਿਆਪਕਾ ਦਾ ਪਤੀ ਘਰ ਤੋਂ ਫਰਾਰ ਹੈ। ਪੁਲਿਸ ਨੂੰ ਸ਼ੱਕ ਹੈ ਕਿ ਫਰਾਰ ਪਤੀ ਨੇ ਹੀ ਆਪਣੀ ਪਤਨੀ ਦਾ ਕਤਲ ਕੀਤਾ ਹੈ। ਮੰਗਲਵਾਰ ਰਾਤ ਅਧਿਆਪਕਾ ਦਾ ਬੇਟਾ ਸੈਕਟਰ-23 ਸਥਿਤ ਮਕਾਨ ਵਿੱਚ ਪਹੁੰਚਿਆ। ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਮਕਾਨ ਵਿੱਚ ਅਧਿਆਪਕਾ ਦੀ ਲਾਸ਼ ਪਈ ਸੀ, ਜਿਸ ਦੀ ਸੂਚਨਾ ਚੰਡੀਗੜ੍ਹ ਸੈਕਟਰ-17 ਥਾਣਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਦੇਰ ਰਾਤ ਤਕਰੀਬਨ 1.30 ਵਜੇ ਸੈਕਟਰ 17 ਥਾਣਾ ਇੰਚਾਰਜ ਰਾਮ ਰਤਨ ਸ਼ਰਮਾ ਪੁਲਿਸ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ। ਮ੍ਰਿਤਕਾ ਦੀ ਲਾਸ਼ ਨੂੰ ਜੀਐੱਮਐੱਸਐੱਚ 16 ਵਿੱਚ ਰਖਵਾਉਣ ਤੋਂ ਬਾਅਦ ਪੁਲਿਸ ਨੇ ਬੱਚੇ ਦਾ ਬਿਆਨ ਦਰਜ ਕਰਵਾਇਆ ਹੈ। ਉਥੇ, ਪੁਲਿਸ ਨੂੰ ਸ਼ੱਕ ਹੈ ਕਿ ਘਰੋਂ ਗਾਇਬ ਪਤੀ ਨੇ ਹੀ ਕਤਲ ਕੀਤਾ ਹੈ। ਸੈਕਟਰ-17 ਥਾਣਾ ਇੰਚਾਰਜ ਰਾਮਦੇਵ ਸ਼ਰਮਾ ਨੇ ਕਿਹਾ ਕਿ ਮਾਮਲੇ ਦਾ ਖੁਲਾਸਾ ਮ੍ਰਿਤਕਾ ਦੇ ਪਤੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਹੋਵੇਗਾ। ਫਿਲਹਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਅਜੇ ਕਤਲ ਦੀ ਧਾਰਾ ਅਧੀਨ ਕੇਸ ਦਰਜ ਨਹੀਂ ਕੀਤਾ ਗਿਆ ਹੈ।