The BSP is preparing : ਸੰਗਰੂਰ : ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਸੰਗਰੂਰ ਵਿੱਚ ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਘਪਲੇ ਅਤੇ ਇਸ ਮਾਮਲੇ ਵਿੱਚ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇਣ ਦੇ ਵਿਰੋਧ ਵਿੱਚ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਸ ਰੋਸ ਮੁਜ਼ਾਹਰੇ ਨੇ ਜ਼ਿਲ੍ਹੇ ਵਿੱਚ ਰੋਸ ਮਾਰਚ ਕੀਤਾ। ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਵਾਉਣ ਹਿਤ ਤੇ ਧਰਮਸੋਤ ਦੀ ਬਰਖਾਸਤੀ ਹਿਤ 5 ਅਕਤੂਬਰ ਨੂੰ ਬਸਪਾ ਨੇ ਪੰਜਾਬ ਕਾਂਗਰਸ ਦੇ ਰਾਹੁਲ ਗਾਂਧੀ ਨੂੰ ਸੰਗਰੂਰ ਵਿੱਚ ਘੇਰਨ ਦਾ ਫੈਸਲਾ ਕੀਤਾ ਹੈ।
ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਤੇ ਵਿਪਲ ਕੁਮਾਰ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਉਪਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਜੋਕਿ ਗਲਤ ਹੈ, ਇਸ ਘਪਲੇ ਦੀ ਸੀ.ਬੀ. ਆਈ. ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਦੋਨਾਂ ਰਿਪੋਰਟਾਂ ਵਿਚ ਅੱਲਗ-ਅਲੱਗ ਤੱਥ ਹਨ। ਪੰਜਾਬ ਸਰਕਾਰ ਪਿਛੜੇ ਵਰਗਾਂ ਓਬੀਸੀ ਨੂੰ ਬਣਦਾ ਮੰਡਲ ਕਮਿਸ਼ਨ ਦਾ ਹੱਕ ਦੇਣ ਵਿਚ ਪਿਛਲੇ 73 ਸਾਲਾਂ ਤੋਂ ਅਸਫਲ ਸਿੱਧ ਹੋਈ ਹੈ।
ਇਲ ਮੌਕੇ ਸ ਗੜ੍ਹੀ ਨੇ ਕਿਹਾ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇਣਾ ਪੋਸਟ ਮੈਟ੍ਰਿਕ ਸਕਲਸ਼ਿਪ ਸਕੀਮ ਵਿੱਚ ਦੂਜਾ ਘਪਲਾ ਹੈ। ਬਸਪਾ ਪੋਸਟ ਮੈਟ੍ਰਿਕ ਵਜੀਫ਼ਾ ਸਕੀਮ ਲਾਗੂ ਕਰਵਾਉਣ ਹਿਤ ਲਗਾਤਾਰ ਸੜਕ ‘ਤੇ ਸੰਘਰਸ਼ ਕਰਦੀ ਰਹੇਗੀ। ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਸ ਗੜ੍ਹੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਬਸਪਾ ਨਹੀਂ ਕਰਨ ਦੇਵੇਗੀ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਵਾਉਣ ਹਿਤ ਤੇ ਧਰਮਸੋਤ ਦੀ ਬਰਖਾਸਤੀ ਲਈ 5 ਅਕਤੂਬਰ ਨੂੰ ਬਸਪਾ ਪੰਜਾਬ ਕਾਂਗਰਸ ਦੇ ਰਾਹੁਲ ਗਾਂਧੀ ਨੂੰ ਸੰਗਰੂਰ ਵਿੱਚ ਘੇਰੇਗੀ।