The Congress raised the flag of victory : ਪੰਜਾਬ ਵਿੱਚ ਮਿਉਂਸਪਲ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਗਏ ਹਨ। ਮਾਲੇਰਕੋਟਲਾ ਦੀਆਂ ਨਗਰ ਕੌਂਸਲ ਦੀਆਂ ਚੋਣਾਂ ਦਾ ਨਤੀਜਾ ਐਲਾਨਿਆ ਜਾ ਚੁੱਕਾ ਹੈ। ਇਥੇ ਵੀ ਕਾਂਗਰਸ ਨੇ ਵੀ ਆਪਣੀ ਜਿੱਤ ਦੇ ਝੰਡੇ ਗੱਡੇ ਹਨ। ਦੱਸਣਯੋਗ ਹੈ ਕਿ ਮਾਲੇਰਕੋਟਲਾ ਵਿੱਚ ਕੁਲ 33 ਸੀਟਾਂ ਵਿੱਚੋਂ 21 ਸੀਟਾਂ ‘ਤੇ ਕਾਂਗਰਸ ਦਾ ਕਬਜ਼ਾ ਰਿਹਾ, ਜਦਕਿ 8 ਸੀਟਾਂ ‘ਤੇ ਅਕਾਲੀ ਦਲ, 2 ਸੀਟਾਂ ‘ਤੇ ਭਾਜਪਾ ਤੇ ਇੱਕ-ਇੱਕ ਸੀਟ ‘ਤੇ ਆਪ ਤੇ ਭਾਜਪਾ ਜਿੱਤੀ ਹੈ।
ਦੱਸਣਯੋਗ ਹੈ ਕਿ ਵਧੇਰੇ ਹਲਕਿਆਂ ਵਿੱਚ ਕਾਂਗਰਸ ਨੇ ਹੀ ਪੰਜਾਬ ਵਿੱਚ ਮੱਲ੍ਹਾਂ ਮਾਰੀਆਂ ਹਨ ਜਦਕਿ ਉਸ ਤੋਂ ਬਾਅਦ ਅਕਾਲੀ ਦਲ, ਤੇ ਫਿਰ ਆਮ ਆਦਮੀ ਪਾਰਟੀ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ ਭਾਜਪਾ ਦਾ ਇਸ ਵਾਰ ਮਾੜਾ ਹੀ ਹਾਲ ਹੈ। 2302 ਵਾਰਡਾਂ ਦੇ ਕੁੱਲ 9,222 ਉਮੀਦਵਾਰ ਮੈਦਾਨ ਵਿਚ ਹਨ। ਪਹਿਲੀ ਵਾਰ 2832 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ, ਜਦੋਂਕਿ 2037 ਸੱਤਾਧਾਰੀ ਕਾਂਗਰਸ ਦੇ ਅਤੇ 1569 ਅਕਾਲੀ ਦਲ ਦੇ ਹਨ। ਭਾਜਪਾ ਦੀ ਟਿਕਟ ‘ਤੇ 1003 ਉਮੀਦਵਾਰ, ਆਪ ਦੀ ਤਰਫੋਂ 1606 ਅਤੇ ਬਸਪਾ ਦੇ 160 ਉਮੀਦਵਾਰ ਹਨ।