ਹੁਣ ਗਰੀਬ ਤਬਕਾ ਵੀ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਦੇ ਏਸੀ ਕੋਚਾਂ ਵਿੱਚ ਸਫਰ ਦਾ ਆਨੰਦ ਲੈ ਸਕੇਗਾ। ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਵਿੱਚ ਪਹਿਲਾ ਅਤਿਆਧੁਨਿਕ ਇਕੋਨਾਮੀ ਕਲਾਸ ਕੋਚ ਤਿਆਰ ਕੀਤੇ ਗਏ ਹਨ। ਰੇਲਵੇ ਟਰੈਕਾਂ ‘ਤੇ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਵਿੱਚ ਏਸੀ 3-ਟਾਇਰ ਆਰਥਿਕ ਕੋਚ ਸ਼ਾਮਲ ਕੀਤੇ ਜਾਣਗੇ। ਰੇਲ ਮੰਤਰਾਲੇ ਤੋਂ ਆਰਸੀਐਫ (ਰੇਲ ਕੋਚ ਫੈਕਟਰੀ) ਨੂੰ ਪ੍ਰਾਪਤ 248 ਕੋਚਾਂ ਦੇ ਨਿਰਮਾਣ ਦੇ ਟੀਚੇ ਵਿਚੋਂ 15 ਕੋਚਾਂ ਦੀ ਪਹਿਲੀ ਰੈਕ ਰਵਾਨਾ ਕਰ ਦਿੱਤੀ ਗਈ ਹੈ।
ਆਰਸੀਐਫ ਦੇ ਜੀਐਮ ਰਵਿੰਦਰ ਗੁਪਤਾ ਨੇ ਉੱਤਰੀ-ਪੱਛਮੀ ਰੇਲਵੇ (ਐਨਡਬਲਯੂਆਰ) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਕ ਉੱਤਰੀ-ਕੇਂਦਰੀ ਰੇਲਵੇ (ਐਨਸੀਆਰ) ਅਤੇ ਪੱਛਮੀ ਰੇਲਵੇ (ਡਬਲਯੂਆਰ) ਨੂੰ ਭੇਜੇ ਗਏ ਹਨ। ਜੀਐਮ ਰਵਿੰਦਰ ਗੁਪਤਾ ਨੇ ਦੱਸਿਆ ਕਿ ਆਰਸੀਐਫ ਨੇ ਸਿਰਫ ਤਿੰਨ ਮਹੀਨਿਆਂ ਵਿੱਚ ਹੀ ਭਾਰਤੀ ਰੇਲ ਨੂੰ ਪਹਿਲੇ 3-ਟੀਅਰ ਏਸੀ ਇਕਨਾਮੀ ਕਲਾਸ ਕੋਚ ਦਾ ਤਿਆਰ ਕੀਤੇ। ਇਸ ਸਾਲ 10 ਫਰਵਰੀ ਨੂੰ ਰੇਲ ਮੰਤਰੀ ਪਿਯੂਸ਼ ਗੋਇਲ ਨੇ ਲਗਜ਼ਰੀ ਵਿਸ਼ੇਸ਼ਤਾਵਾਂ ਵਾਲੇ ਇਸ ਕਿਫਾਇਤੀ ਏਸੀ 3-ਟਾਇਰ ਕੋਚ ਦਾ ਨਵਾਂ ਦੀ ਘੁੰਡ-ਚੁਕਾਈ ਕੀਤੀ ਸੀ। ਮਾਰਚ ਵਿੱਚ ਇਸ ਦੇ ਟਰਾਇਲ ਦੇ ਸਫਲ ਹੋਣ ਤੋਂ ਬਾਅਦ ਇਸ ਨੂੰ ਤਿਆਰ ਕੀਤਾ ਗਿਆ। ਇਨ੍ਹਾਂ ਕੋਚਾਂ ਦੇ ਡਿਜ਼ਾਈਨ ਵਿੱਚ ਕਈ ਬਦਲਾਅ ਕੀਤੇ ਗਏ ਹਨ। ਹਰੇਕ ਕੋਚ ਵਿੱਚ ਦਿਵਿਆਂਗਾਂ ਦੀ ਸਹੂਲਤ ਦੇ ਅਨੁਸਾਰ ਟਾਇਲਟ ਦੇ ਦਰਵਾਜ਼ੇ ਤਿਆਰ ਕੀਤੇ ਗਏ ਹਨ।
ਡਿਜ਼ਾਈਨ ਵਿੱਚ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਕਈ ਸੁਧਾਰ ਕੀਤੇ ਹਨ, ਜਿਸ ਵਿਚ ਸੀਟਾਂ ਦੇ ਦੋਵੇਂ ਪਾਸੇ ਫੋਲਡਿੰਗ ਟੇਬਲ ਅਤੇ ਬੋਤਲ ਹੋਲਡਰ, ਮੋਬਾਈਲ ਫੋਨ ਅਤੇ ਮੈਗਜ਼ੀਨ ਹੋਲਡਰ ਵੀ ਮੁਹੱਈਆ ਕਰਵਾਏ ਗਏ ਹੈਂਹਰ ਬਰਥ ਵਿੱਚ ਪੜ੍ਹਣ ਵਾਲੀ ਲਾਈਟ ਅਤੇ ਮੋਬਾਈਲ ਚਾਰਜਿੰਗ ਪੁਆਇੰਟ ਸ਼ਾਮਲ ਹਨ। ਮਿਡਿਲ ਅਤੇ ਅਪਰ ਬਰਥ ’ਤੇ ਚੜ੍ਹਣ ਲਈ ਪੌੜ੍ਹੀ ਦਾ ਡਿਜ਼ਾਈਨ ਬਦਲਿਆ ਗਿਆ ਹੈ ਤਾਂਕਿ ਇਹ ਦੇਖਣ ਵਿੱਚ ਵੀ ਵਧੀਆ ਲੱਗ ਤੇ ਮੁਸਾਫਰਾਂ ਨੂੰ ਪ੍ਰੇਸ਼ਾਨੀ ਵੀ ਨਾ ਹੋਵੇ। ਮੌਜੂਦਾ ਥਰਥ ਏਸੀ ਦੀ 72 ਸੀਟਾਂ ਦੇ ਮੁਕਾਬਲੇ ਇਨ੍ਹਾਂ ਡੱਬਿਆਂ ਵਿੱਚ 83 ਸੀਟਾਂ ਹਨ।
ਉਨ੍ਹਾਂ ਕਿਹਾ ਕਿ ਦੁਨੀਆ ਦਾ ਸਭ ਤੋਂ ਸਸਤੀ ਅਤੇ ਬਿਹਤਰੀਨ ਏ.ਸੀ. ਯਾਤਰਾ ਪ੍ਰਦਾਨ ਕਰਨ ਵਾਲਾ ਏ.ਸੀ. ਇਕਾਨੋਮੀ ਕਲਾਸ ਕੋਚ ਆਰਸੀਐਫ ਦੀ ਸ਼ਾਨਦਾਰ ਯਾਤਰਾ ਦਾ ਸੁਨਹਿਰੀ ਪੰਨਾ ਹੈ। ਇਸ ਨਾਲ ਰੇਲ ਆਵਾਜਾਈ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਣਗੀਆਂ, ਜੋ ਰੇਲ ਯਾਤਰਾ ਨੂੰ ਵਧੇਰੇ ਸੁਚਾਰੂ ਅਤੇ ਸੁਵਿਧਾਜਨਕ ਬਣਾਏਗਾ।
ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਸਰੀ ਲਹਿਰ ਕਾਰਨ ਜਿੱਥੇ ਸਰਕਾਰ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪ੍ਰੋਡਕਸ਼ਨ ਦਾ ਕੰਮ 50 ਪ੍ਰਤੀਸ਼ਤ ਸਟਾਫ ਨਾਲ ਕੀਤਾ ਜਾਣਾ ਸੀ। ਉਥੇ ਹੀ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲੌਕਡਾਊਨ ਕਾਰਨ ਮਾਲ ਦੀ ਸਪਲਾਈ ਦੀ ਘਾਟ ਕਾਰਨ ਆਰਸੀਐਫ ਦੀ ਪ੍ਰੋਡਕਸ਼ਨ ਕਾਫੀ ਪ੍ਰਭਾਵਤ ਹੋਈ। ਇਸਦੇ ਬਾਵਜੂਦ ਆਰਸੀਐਫ ਨੇ ਮਈ ਵਿੱਚ 100 ਤੋਂ ਵੱਧ ਕੋਚ ਤਿਆਰ ਕੀਤੇ।
ਇਹ ਵੀ ਪੜ੍ਹੋ : ਜਲੰਧਰ ਵਿੱਚ ਪਰਿਵਾਰ ‘ਤੇ ਕਹਿਰ ਬਣ ਕੇ ਵਰ੍ਹਿਆ ਕੋਰੋਨਾ- 15 ਦਿਨਾਂ ‘ਚ 4 ਜੀਆਂ ਦੀ ਗਈ ਜਾਨ
ਆਰਸੀਐਫ ਦੇ ਜੀਐਮ ਰਵਿੰਦਰ ਗੁਪਤਾ ਨੇ ਕਿਹਾ ਕਿ ਹਰੇਕ ਕੋਚ ਵਿਚ 4 ਬਾਥਰੂਮ ਹਨ, ਜਿਨ੍ਹਾਂ ਵਿਚੋਂ ਇਕ ਦਿਵਿਆਂਗਾਂ ਦੀ ਸਹੂਲਤ ਮੁਤਾਬਕ ਬਣਾਇਆ ਗਿਆ ਹੈ। ਇੱਕ ਕੋਚ ਦੀ ਕੀਮਤ 2.75 ਕਰੋੜ ਹੈ, ਜਦੋਂਕਿ ਰੇਲ ਗੱਡੀਆਂ ਵਿਚ ਪਹਿਲਾਂ ਤੋਂ ਸਥਾਪਤ ਏਸੀ 3-ਟਾਇਰ ਕੋਚਾਂ ਦੀ ਕੀਮਤ 2.85 ਕਰੋੜ ਹੈ। ਇਸ ਦਾ ਇਹ ਮਤਲਬ ਨਹੀਂ ਕਿ ਆਮ ਲੋਕਾਂ ਲਈ ਤਿਆਰ ਕੀਤੇ ਗਏ ਇਨ੍ਹਾਂ ਕੋਚਾਂ ਵਿਚ ਸਹੂਲਤਾਂ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਦੀ ਬਜਾਏ ਇਸ ਦੀਆਂ ਸਹੂਲਤਾਂ ਏਸੀ 3-ਟੀਅਰ ਤੋਂ ਵੱਧ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿੱਤੀ ਵਰ੍ਹੇ ਵਿੱਚ 248 ਕੋਚਾਂ ਦਾ ਟੀਚਾ ਇਸੇ ਸਾਲ ਵਿੱਚ ਪੂਰਾ ਕਰ ਲਿਆ ਜਾਵੇਗਾ।