The Covid-19 vaccine is: ਕੋੋਰੋਨਾ ਦੇ ਕਹਿਰ ਨੂੰ ਰੋਕਣ ਲਈ ਵੈਕਸੀਨ ਤਿਆਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਮੇਂ ਪੂਰਾ ਵਿਸ਼ਵ ਕੋਰੋਨਾ ਵਿਰੁੱਧ ਜੰਗ ਲੜ ਰਿਹਾ ਹੈ ਤੇ ਅਜਿਹੀ ਹਾਲਤ ਵਿਚ ਹਰੇਕ ਦੀਆਂ ਨਜ਼ਰਾਂ ਇਸ ਆਸ ‘ਤੇ ਟਿਕੀਆਂ ਹੋਈਆਂ ਹਨ ਜਦੋਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਵੈਕਸੀਨ ਤਿਆਰ ਕੀਤੀ ਜਾਵੇਗੀ। ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਡਾਇਰੈਕਟਰ ਪੁਰਸ਼ੋਥਾਰਮਨ ਨੈਂਬੀਆਰ ਜੋ ਕਿ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਹੈ, ਨੇ ਕਿਹਾ ਕਿ ਕੋਵਿਡ-19 ਦਾ ਇਲਾਜ ਕਰਨ ਵਾਲੀ ਵੈਕਸੀਨ ਦਾ ਟ੍ਰਾਇਲ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਤੇ ਉਮੀਦ ਹੈ ਕਿ ਅਕਤੂਬਰ ਜਾਂ ਨਵੰਬਰ 2020 ਤਕ ਇਸ ਲਈ ਵੈਕਸੀਨ ਤਿਆਰ ਕਰ ਲਈ ਜਾਵੇਗੀ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਵੈਕਸੀਨ ਦੀ ਕੀਮਤ ਵੀ ਘੱਟ ਰੱਖੀ ਜਾਵੇਗੀ ਤਾਂ ਜੋ ਇਹ ਲੋਕਾਂ ਦੀ ਪਹੁੰਚ ‘ਚ ਹੋਵੇ ਅਤੇ ਉਹ ਕੋਰੋਨਾ ਤੋਂ ਬਚਣ ਲਈ ਇਸ ਵੈਕਸੀਨ ਦਾ ਇਸਤੇਮਾਲ ਕਰ ਸਕਣ।
ਇਸ ਸਮੇਂ ਭਾਰਤ ਵਿਚ ਸਭ ਤੋਂ ਵੱਡੀ ਵੈਕਸੀਨ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਹੈ। ਉਸ ਵਲੋਂ ਆਪਣੀਆਂ ਦਵਾਈਆਂ ਲਗਭਗ 170 ਦੇਸ਼ਾਂ ਵਿਚ ਭੇਜੀਆਂ ਜਾ ਰਹੀਆਂ ਹਨ ਤੇ ਹਰੇਕ 3 ਬੱਚਿਆਂ ਵਿਚੋਂ 2 ਬੱਚਿਆਂ ਨੂੰ ਸੀਰਮ ਇੰਸਟੀਚਿਊਟ ਵਲੋਂ ਤਿਆਰ ਕੀਤੀ ਗਈ ਵੈਕਸੀਨ ਹੀ ਲਗਾਈ ਜਾਂਦੀ ਹੈ। ਸੀਰਮ ਇੰਸਟੀਚਿਊਟ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਜਲਦੀ ਖਤਮ ਹੋਣ ਵਾਲਾ ਨਹੀਂ ਹੈ ਤੇ ਇਸ ਦਾ ਇਲਾਜ ਸਿਰਫ ਵੈਕਸੀਨ ਨਾਲ ਹੀ ਸੰਭਵ ਹੈ ਤੇ ਉਸ ਨੂੰ ਬਣਾਉਣ ਵਿਚ ਉਨ੍ਹਾਂ ਦੀ ਕੰਪਨੀ ਜੀਅ ਤੋੜ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਵੱਖ-ਵੱਖ ਸੰਗਠਨਾਂ ਵਲੋਂ ਕੋਰੋਨਾ ਵਾਇਰਸ ਦੇ ਇਲਾਜ ਲਈ ਵੈਕਸੀਨ ਬਣਾਉਣ ਦੇ ਕਦਮ ਚੁੱਕੇ ਜਾ ਰਹੇ ਹਨ ਪਰ ਸੀਰਮ ਇੰਸਟੀਚਿਊਟ ਪਹਿਲੀ ਅਜਿਹੀ ਕੰਪਨੀ ਹੋਵੇਗੀ ਜੋ ਪੂਰੇ ਵਿਸ਼ਵ ਵਿਚ ਕੋਵਿਡ-19 ਦੇ ਇਲਾਜ ਲਈ ਵਰਤੀ ਜਾਣ ਵਾਲੀ ਵੈਕਸੀਨ ਦੀ ਸਪਲਾਈ ਕਰੇਗੀ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਉਹ ਵੈਕਸੀਨ ਦੀ ਕੀਮਤ ਵੀ ਘੱਟ ਹੀ ਰੱਖਣਗੇ ਬਾਕੀ ਇਸ ਦੀ ਕੀਮਤ ਬਾਰੇ ਜੁਲਾਈ ਜਾਂ ਅਗਸਤ ਵਿਚ ਫੈਸਲਾ ਲੈ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਵੈਕਸੀਨ 1000 ਰੁਪਏ ਵਿਚ ਲੋਕਾਂ ਨੂੰ ਮਿਲ ਸਕੇ। ਵੈਕਸੀਨ ਨੂੰ ਲੈ ਕੇ ਮਨੁੱਖੀ ਪੱਧਰ ‘ਤੇ ਟ੍ਰਾਇਲ ਚੱਲ ਰਹੇ ਹਨ ਤੇ ਜਲਦ ਹੀ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ।