The director of a drug : ਹੁਸ਼ਿਆਰਪੁਰ : ਹੁਸ਼ਿਆਰਪੁਰ-ਟਾਂਡਾ ਰੋਡ ’ਤੇ ਲਾਚੋਵਾਲ ਵਿੱਚ ਸਥਿਤ ਟੋਲ ਪਲਾਜ਼ਾ ’ਤੇ ਬੀਤੇ ਦਿਨ ਇੱਕ ਵੱਡੀ ਵਾਰਦਾਤ ਵਾਪਰ ਗਈ ਜਿਥੇ ਪਿੰਡ ਨੰਗਲ ਕਾਲਾ ਦੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਮੌਕੇ ਤੋਂ 5 ਚੱਲੇ ਹੋਏ ਖੋਲ ਮਿਲੇ ਹਨ। ਗੈਂਗਸਟਰ ਰਹਿ ਚੁੱਕੇ ਇਸ ਨੌਜਵਾਨ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਮ੍ਰਿਤਕ ਦੀ ਪਛਾਣ ਅਣਖਵੀਰ ਸਿੰਘ ਪੁੱਤਰ ਗਿਆਨ ਸਿੰਘ ਵਜੋਂ ਹੋਈ ਹੈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅਣਖਵੀਰ ਆਪਣੀ ਸਕਾਰਪੀਓ ਗੱਡੀ ਵਿੱਚ ਟਾਂਡਾ ਦੀ ਤਰਫੋਂ ਹੁਸ਼ਿਆਰਪੁਰ ਆ ਰਿਹਾ ਸੀ। ਜਦੋਂ ਉਹ ਟੋਲ ਪਲਾਜ਼ਾ ਤੋਂ ਲਗਭਗ 200 ਮੀਟਰ ਅੱਗੇ ਗਿਆ ਤਾਂ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਐਸਐਚਓ ਪ੍ਰਦੀਪ ਸਿੰਘ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਟੋਲ ਪਲਾਜ਼ਾ ਨੇੜੇ ਸੀ, ਜਦੋਂ ਉਨ੍ਹਾਂ ਨੂੰ ਗੋਲੀਆਂ ਚਲਾਉਣ ਦੀ ਆਵਾਜ਼ ਸੁਣਾਈ ਦਿੱਤੀ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।