The first Women Hostel : ਜਲੰਧਰ : ਜਲੰਧਰ ’ਚ ਨੌਕਰੀ ਕਰਨ ਲਈ ਆਈਆਂ ਦੂਸਰੇ ਸ਼ਹਿਰਾਂ ਦੀਆਂ ਔਰਤਾਂ ਨੂੰ ਰਹਿਣ ਦੀ ਸਮੱਸਿਆ ਦਾ ਹੁਣ ਸਾਹਮਣਾ ਨਹੀਂ ਕਰਨਾ ਪਏਗਾ। ਸ਼ਹਿਰ ਵਿੱਚ ਛੇਤੀ ਹੀ ਪਹਿਲਾ ਹੋਸਟਲ ਬਣਾਇਆ ਜਾਵੇਗਾ, ਜਿਸ ਵਿੱਚ ਕੰਮ-ਕਾਜੀ ਮਹਿਲਾਵਾਂ ਦੀ ਸੁਰੱਖਿਅਤ ਅਤੇ ਅਰਾਮਦਾਇਕ ਠਹਿਰਾਅ ਨੂੰ ਯਕੀਨੀ ਬਣਾਇਆ ਜਾਵੇਗਾ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਭਾਰਤ ਸਰਕਾਰ ਵਲੋਂ ਜਲੰਧਰ ਸ਼ਹਿਰ ਵਿੱਚ ਕੰਮ-ਕਾਜੀ ਮਹਿਲਾਵਾਂ ਲਈ ਹੋਸਟਲ ਦਾ ਨਿਰਮਾਣ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ।
ਇਸ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ 4.5 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਹੋਸਟਲ ਦਾ ਨਿਰਮਾਣ ਗਾਂਧੀ ਵਨੀਤਾ ਆਸ਼ਰਮ ਕਪੂਰਥਲਾ ਰੋਡ ਵਿਖੇ ਕੀਤਾ ਜਾਵੇਗਾ ਜਿਸ ਵਿੱਚ 20 ਬੱਚਿਆਂ ਦੀ ਸੰਭਾਲ ਤੋਂ ਇਲਾਵਾ 80 ਕੰਮ-ਕਾਜੀ ਮਹਿਲਾਵਾਂ ਦੇ ਘਰ ਬਣਾਏ ਜਾਣਗੇ। ਇਸ ਬਹੁ ਮੰਜ਼ਿਲਾ ਇਮਾਰਤ ਦਾ ਨਿਰਮਾਣ 36000 ਵਰਗ ਫੁੱਟ ਵਿੱਚ ਕੀਤਾ ਜਾਵੇਗਾ ਅਤੇ ਇਸ ਦੀ ਪਹਿਲੀ ਕਿਸ਼ਤ ਵਜੋਂ 1.36 ਕਰੋੜ ਰੁਪਏ ਵਿਭਾਗ ਵਲੋਂ ਜਾਰੀ ਕੀਤੇ ਜਾ ਚੁੱਕੇ ਹਨ। ਇਸ ਅਹਿਮ ਪ੍ਰੋਜੈਕਟ ’ਤੇ ਕੰਮ ਜਲਦੀ ਸ਼ੁਰੂ ਹੋ ਜਾਵੇਗਾ ਅਤੇ ਇਸ ਨੂੰ ਆਉਂਦੇ 24 ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੰਮ ਕਾਜੀ ਮਹਿਲਾਵਾਂ ਲਈ ਹੋਸਟਲ ਕੇਂਦਰ ਵਲੋਂ ਪ੍ਰਯੋਜਿਤ ਅੰਬਰੇਲਾ ਸਕੀਮ, ‘‘ ਮਿਸ਼ਨ ਫਾਰ ਪ੍ਰੋਟੈਕਸ਼ਨ ਅਤੇ ਇੰਪਾਵਰਮੈਂਟ ਆਫ਼ ਵੁਮੈਨ’ ਦੀ ਇਕ ਉਪ ਸਕੀਮ ਹੈ।
ਦੱਸਣਯੋਗ ਹੈ ਕਿ ਦੁਆਬਾ ਖੇਤਰ ਵਿੱਚ ਦੇਸ਼ ਦੇ ਕੱ ਹਿੱਸਿਆਂ ਅਤੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਤੋਂ ਔਰਤਾਂ ਨੌਕਰੀ ਆਦਿ ਕਰਨ ਲਈ ਵੱਡੀ ਗਿਣਤੀ ਵਿੱਚ ਔਰਤਾਂ ਆਉਂਦੀਆਂ ਹਨ। ਇਸ ਦੌਰਾਨ ਜ਼ਿਲ੍ਹੇ ਵਿੱਚ ਉਨ੍ਹਾਂ ਨੂੰ ਰਹਿਣ ਲਈ ਕਿਰਾਏ ‘ਤੇ ਕਮਰੇ ਲੈ ਕੇ ਜਾਂ ਫਿਰ ਪੀਜੀ ‘ਚ ਰਹਿਣ ਪੈਣਾ ਹੈ, ਜੋਕਿ ਇਕੱਲੀਆਂ ਰਹਿ ਰਹੀਆਂ ਔਰਤਾਂ ਲਈ ਕਈ ਵਾਰ ਸੁਰੱਖਿਅਤ ਨਹੀਂ ਹੁੰਦਾ। ਪ੍ਰਸ਼ਾਸਨ ਵੱਲੋਂ ਲਏ ਗਏ ਇਸ ਫੈਸਲੇ ਨਾਲ ਕਔਰਤਾਂ ਦੀ ਸਮੱਸਿਆ ਹੱਲ ਹੋਵੇਗੀ ਅਤੇ ਇੱਕੋਂ ਥਾਂ ‘ਤੇ ਹੀ ਵੱਧ ਗਿਣਤੀ ਵਿੱਚ ਔਰਤਾਂ ਰਹਿ ਸਕਣਗੀਆਂ।