ਭਾਰਤ ਦੇ ਉਡਣਾ ਸਿੱਖ ਅਖਵਾਉਣ ਵਾਲੇ ਮਹਾਨ ਦੌੜਾਕ ਮਿਲਖਾ ਸਿੰਘ ਦੀ ਹਾਲਤ ਫਿਰ ਵਿਗੜ ਗਈ ਹੈ। ਉਹ ਵੀਰਵਾਰ ਤੱਕ ਬਿਲਕੁਲ ਠੀਕ ਸਨ। ਪਰ ਬੀਤੀ ਦੇਰ ਰਾਤ ਉਨ੍ਹਾਂ ਨੂੰ ਬੁਖਾਰ ਹੋ ਗਿਆ ਅਤੇ ਉਨ੍ਹਾਂ ਦਾ ਆਕਸੀਜਨ ਲੈਵਲ ਫਿਰ ਘੱਟ ਗਿਆ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਮਿਲਖਾ ਸਿੰਧ ਦੀ ਧੀ ਮੋਨਾ, ਜੋਕਿ ਖੁਦ ਇੱਕ ਡਾਕਟਰ ਹੈ, ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਬੁੱਧਵਾਰ ਨੂੰ ਮਿਲਖਾ ਸਿੰਘ ਨੂੰ ਕੋਵਿਡ ਆਈਸੀਯੂ ਤੋਂ ਪੀਜੀਆਈ ਹਸਪਤਾਲ ਦੇ ਦੂਸਰੇ ਵਾਰਡ ਵਿੱਚ ਸ਼ਿਫਟ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਬੀਤੇ ਐਤਵਾਰ ਨੂੰ ਮਿਲਖਾ ਸਿੰਘ ਦੀ ਪਤਨੀ ਤੇ ਵਾਲੀਬਾਲ ਟੀਮ ਦੇ 85 ਸਾਲਾ ਸਾਬਕਾ ਕੈਪਟਨ ਨਿਰਮਲ ਮਿਲਖਾ ਸਿੰਘ ਦਾ ਕੋਰੋਨਾ ਕਰਕੇ ਦਿਹਾਂਤ ਹੋ ਗਿਆ ਸੀ। ਆਈਸੀਯੂ ਵਿੱਚ ਦਾਖਲ ਹੋਣ ਕਰਕੇ ਮਿਲਖਾ ਸਿੰਘ ਉਨ੍ਹਾਂ ਦੇ ਸੰਸਕਾਰ ਵਿੱਚ ਵੀ ਸ਼ਾਮਲ ਨਹੀਂ ਹੋ ਸਕੇ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਚੰਗੀ ਖਬਰ : ਹੁਣ ਐਤਵਾਰ ਵੀ ਖੁੱਲ੍ਹੇ ਰਹਿਣਗੇ ਬਾਜ਼ਾਰ, ਲਾਕਡਾਊਨ ਖਤਮ
92 ਸਾਲਾ ਫਲਾਇੰਗ ਸਿੱਖ ਮਿਲਖਾ ਸਿੰਘ ਜੋ ਕਿ ਪਿਛਲੀ 25 ਮਈ ਨੂੰ ਕੋਰੋਨਾ ਪਾਜੀਟਿਵ ਪਾਏ ਗਏ ਸਨ। ਉਨ੍ਹਾਂ ਦਾ ਇਲਾਜ ਪੀਜੀਆਈ ਵਿਚ ਚੱਲ ਰਿਹਾ ਹੈ। ਪੀਜੀਆਈ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਆਕਸੀਜਨ ਪੱਧਰ ਡਿੱਗ ਗਿਆ ਹੈ ਅਤੇ ਉਨ੍ਹਾਂ ਨੂੰ ਬੁਖਾਰ ਵੀ ਆ ਗਿਆ ਪਰ ਉਹ ਸਿਹਤਮੰਦ ਹੋਣ ਲਈ ਸੰਘਰਸ਼ ਕਰ ਰਹੇ ਹਨ।