The historic Hola Mohalla at Fort Anandgarh Sahib : ਸ੍ਰੀ ਆਨੰਦਗੜ੍ਹ ਸਾਹਿਬ ਵਿੱਚ ਇਤਿਹਾਸਕ ਹੋਲਾ ਮੁਹੱਲਾ ਦੀ ਸ਼ੁਰੂਆਤ ਬੁੱਧਵਾਰ ਪੁਰਾਤਨ ਪੰਜ ਨਗਾੜੇ ਵਜਾ ਕੇ ਕੀਤੀ ਗਈ। ਇਹ ਤਿਉਹਾਰ 24, 25 ਅਤੇ 26 ਮਾਰਚ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ। ਇਸ ਤੋਂ ਬਾਅਦ ਇਹ ਤਿਉਹਾਰ 27, 28 ਅਤੇ 29 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ। 29 ਮਾਰਚ ਨੂੰ ਮੁਹੱਲਾ ਕੱਢਿਆ ਜਾਵੇਗਾ। ਛੇ ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਵਿੱਚ ਲੱਖਾਂ ਸੰਗਤਾਂ ਨਮਸਤਕ ਹੋਣਗੀਆਂ ਅਤੇ ਕੱਢਣ ਦੌਰਾਨ ਰੰਗ ਉਡਾਇਆ ਜਾਵੇਗਾ ਅਤੇ ਨਿਹੰਗ ਸਿੰਘ ਘੋੜਸਵਾਰੀ ਅਤੇ ਗਤਕੇ ਦੇ ਜੌਹਰ ਦਿਖਾਉਣਗ। ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਪੰਥ ਦੀ ਸਾਜਣਾ ਤੋਂ ਬਾਅਦ ਹੋਲਾ ਮੁਹੱਲਾ ਦਾ ਤਿਉਹਾਰ ਮਨਾਉਣ ਦੀ ਸ਼ੁਰੂਆਤ ਕੀਤੀ। ਉਤਸਵ ਦੀ ਸ਼ੁਰੂਆਤ ਇਕ ਬਣਾਉਟੀ ਯੁੱਧ ਤੋਂ ਬਾਅਦ ਕੀਤੀ ਹੋਈ ਸੀ। ਹੋਲਾ ਮੁਹੱਲਾ ਜੰਗ ਦੇ ਜੌਹਰ ਨੂੰ ਬਿਨਾਂ ਕਿਸੇ ਸਰੀਰਕ ਨੁਕਸਾਨ ਦੇ ਦਰਸਾਉਂਦਾ ਹੈ।
ਇਤਿਹਾਸ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ, ਪੰਜਾਬ, ਵਿਖੇ ਹੋਲਾਗੜ੍ਹ ਨਾਮਕ ਸਥਾਨ ‘ਤੇ ਹੋਲਾ ਮੁਹੱਲਾ ਦੀ ਰਸਮ ਅਰੰਭ ਕੀਤੀ। ਇੱਥੇ ਅੱਜ ਕਿਲ੍ਹਾ ਹੋਲਗੜ ਸਾਹਿਬ ਸੁਸ਼ੋਭਿਤ ਹੈ। ਭਾਈ ਕਾਹਨ ਸਿੰਘ ਜੀ ਨਾਭਾ ਨੇ ‘ਗੁਰਮਤਿ ਪ੍ਰਭਾਕਰ’ ਵਿਚ ਹੋਲਾ ਮੁਹੱਲਾ ਬਾਰੇ ਦੱਸਿਆ ਹੈ ਕਿ ਇਹ ਇਕ ਬਣਾਉਟੀ ਹਮਲਾ ਹੈ, ਜਿਸ ਵਿਚ ਪੈਦਲ ਅਤੇ ਘੋੜਸਵਾਰ ਸ਼ਸਤਰਧਾਰੀ ਸਿੰਘ ਦੋ ਧਿਰਾਂ ਬਣਾਉਂਦੇ ਹਨ ਅਤੇ ਇਕ ਖ਼ਾਸ ਜਗ੍ਹਾ ਉੱਤੇ ਹਮਲਾ ਕਰਦੇ ਹਨ।
ਸੰਨ 1757 ਵਿਚ ਗੁਰੂ ਜੀ ਨੇ ਸਿੰਘਾਂ ਦੀਆਂ ਦੋ ਧਿਰਾਂ ਬਣਾਈਆਂ ਅਤੇ ਇਕ ਧਿਰ ਨੂੰ ਚਿੱਟੇ ਕੱਪੜੇ ਦਿੱਤੇ ਅਤੇ ਦੂਸਰੀ ਨੂੰ ਕੇਸਰੀ। ਤਦ ਗੁਰੂ ਜੀ ਨੇ ਇੱਕ ਧੜੇ ਨੂੰ ਹੋਲਗੜ੍ਹ ਉੱਤੇ ਕਾਬਜ਼ ਕਰਕੇ ਦੂਜੇ ਧੜੇ ਨੂੰ ਹਮਲਾ ਕਰ ਕੇ ਇਸ ਨੂੰ ਪਹਿਲੀ ਧਿਰ ਦੇ ਕਬਜ਼ੇ ਤੋਂ ਮੁਕਤ ਕਰਨ ਲਈ ਕਿਹਾ। ਇਸ ਸਮੇਂ ਦੌਰਾਨ, ਤੀਰ ਜਾਂ ਬੰਦੂਕ ਆਦਿ ਹਥਿਆਰ ਵਰਤਣ ਦੀ ਮਨਾਹੀ ਸੀ ਕਿਉਂਕਿ ਦੋਵੇਂ ਪਾਸੇ ਗੁਰੂ ਜੀ ਦੀਆਂ ਫੌਜਾਂ ਸਨ. ਆਖਿਰਕਾਰ ਕੇਸਰੀ ਵਸਤਰਾਂ ਵਾਲੀ ਫੌਜ ਹੋਲਗੜ ‘ਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਈ।
ਗੁਰੂ ਜੀ ਸਿੱਖਾਂ ਦੇ ਇਸ ਨਕਲੀ ਹਮਲੇ ਨੂੰ ਵੇਖਕੇ ਬਹੁਤ ਖੁਸ਼ ਹੋਏ ਅਤੇ ਵੱਡੇ ਪੱਧਰ ‘ਤੇ ਪ੍ਰਸ਼ਾਦ ਬਣਾਇਆ ਅਤੇ ਸਭ ਨੂੰ ਖੁਆਇਆ ਗਿਆ ਅਤੇ ਖੁਸ਼ੀ ਮਨਾਈ ਗਈ। ਉਸ ਦਿਨ ਤੋਂ, ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮੁਹੱਲਾ ਵਿਸ਼ਵ ਭਰ ਵਿੱਚ ਆਪਣੀ ਵੱਖਰੀ ਪਛਾਣ ਰੱਖਦਾ ਹੈ।
ਹੋਲਾ ਮੁਹੱਲਾ ਦੇ ਮੌਕੇ ‘ਤੇ ਗੁਲਾਬ ਦੇ ਫੁੱਲਾਂ ਅਤੇ ਗੁਲਾਬ ਤੋਂ ਬਣੇ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਹੈ। ਹੋਲਾ ਮੁਹੱਲਾ ਸਿੱਖ ਇਤਿਹਾਸ ਅਤੇ ਸਿੱਖ ਧਰਮ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਨੂੰ ਹੋਲਾ ਮੁਹੱਲਾ ਵਿੱਚ ਤਬਦੀਲ ਕਰ ਦਿੱਤਾ।