The issue of MLA Khaira : ਚੰਡੀਗੜ੍ਹ : ਵਿਧਾਇਕ ਸੁਖਪਾਲ ਖਹਿਰਾ ਦੇ ਘਰ ’ਤ ਬੀਤੇ ਦਿਨ ਮਾਰੇ ਗਏ ਈਡੀ ਦੇ ਛਾਪੇ ਦਾ ਮੁੱਦਾ ਅੱਜ ਫਿਰ ਵਿਧਾਨ ਸਭਾ ਵਿੱਚ ਉਠਾਇਆ ਗਿਆ। ਚੱਲ ਰਹੇ ਬਜਟ ਸੈਸ਼ਨ ਦੌਰਾਨ ਇਸ ਤਰ੍ਹਾਂ ਵਿਧਾਇਕ ਦੇ ਘਰ ਮਾਰੇ ਗਏ ਛਾਪੇ ਦੀ ਪੰਜਾਬ ਦੇ ਕਈ ਵਿਧਾਇਕਾਂ ਦੇ ਨਿੰਦਾ ਕੀਤੀ। ਰਾਣਾ ਕੇਪੀ ਸਿੰਘ ਨੇ ਸਾਰੇ ਨੇਤਾਵਾਂ ਵੱਲੋਂ ਜ਼ਾਹਰ ਕੀਤੀਆਂ ਚਿੰਤਾਵਾਂ ਨੂੰ ਸੁਣਨ ਤੋਂ ਬਾਅਦ ਚੱਲ ਰਹੇ ਬਜਟ ਸੈਸ਼ਨ ਵਿਚ ਹਿੱਸਾ ਲੈਣ ਤੋਂ ਕਿਸੇ ਵਿਧਾਇਕ ਨੂੰ ਰੋਕਣ ਲਈ ਈਡੀ ਖ਼ਿਲਾਫ਼ ਮਤਾ ਲਿਆਉਣ ‘ਤੇ ਸਹਿਮਤੀ ਜਤਾਈ। ਇਸ ਤੋਂ ਸੰਭਵ ਹੈ ਕਿ ਈਡੀ ਦੇ ਵਿਰੁੱਧ ਸਦਨ ਵੱਲੋਂ ਇੱਕ ਮਤਾ ਪਾਸ ਕੀਤਾ ਜਾ ਸਕਦਾ ਹੈ।
ਬੁੱਧਵਾਰ ਸੈਸ਼ਨ ਦੇ ਸਿਫ਼ਰ ਘੰਟੇ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੰਵਰ ਸੰਧੂ ਨੇ ਇਹ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਦੇ ਮੁੱਦੇ ‘ਤੇ ਬੋਲ ਰਹੇ ਵਿਧਾਇਕਾਂ, ਪੱਤਰਕਾਰਾਂ ਅਤੇ ਮੰਤਰੀਆਂ ਵਰਗੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਤਾਕਤਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਮੁੱਦਾ ਸੰਸਦ ਵਿਚ ਵੀ ਉਠਾਇਆ ਜਾਣਾ ਚਾਹੀਦਾ ਹੈ। ਉਥੇ ਹੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਵੀ ਈਡੀ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਛਾਪੇ ਬਾਰੇ ਰਾਜ ਸਰਕਾਰ ਨੂੰ ਪਹਿਲਾਂ ਤੋਂ ਸੂਚਿਤ ਨਹੀਂ ਕੀਤਾ ਗਿਆ ਸੀ। ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਦਨ ਵਿੱਚ ਲਗਾਤਾਰ ਦੂਜੇ ਦਿਨ ਖਹਿਰਾ ਦਾ ਪੂਰਾ ਸਮਰਥਨ ਦਿਖਾਇਆ। ਸਿੱਧੂ ਨੇ ਕਿਹਾ, ਖਹਿਰਾ ਸਹਿਬ! ਮੈਂ ਇਸ ਮਾਮਲੇ ਵਿਚ ਤੁਹਾਡੇ ਨਾਲ ਪੂਰੀ ਤਰ੍ਹਾਂ ਖੜ੍ਹਾ ਹਾਂ।” ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕਤੰਤਰ ਦਾ ਕਤਲ ਕਰ ਰਹੀ ਹੈ।
ਉਥੇ ਹੀ ਸੁਖਪਾਲ ਖਹਿਰਾ ਨੇ ਈਡੀ ਦੇ ਇਸ ਛਾਪੇ ਨੂੰ ਚਰਿੱਤਰ ਦਾ ਕਤਲ ਦੱਸਿਆ। ਉਨ੍ਹਾਂ ਕਿਹਾ ਕਿ ਈਡੀ ਨ ਕਥਿਤ ਡਰੱਗ ਅਤੇ ਮਨੀ ਲਾਂਡਰਿੰਗ ਦੇ ਕੇਸਾਂ ਦੇ ਸਬੰਧ ਵਿੱਚ ਮੇਰੀ ਰਿਹਾਇਸ਼ ‘ਤੇ ਛਾਪਾ ਮਾਰਿਆ। ਜਦਕਿ ਡਰੱਗ ਕੇਸ ਨੂੰ ਸੁਪਰੀਮ ਕੋਰਟ ਨੇ ਪਹਿਲਾਂ ਹੀ ਰੋਕ ਲਗਾ ਦਿੱਤਾ ਸੀ। ਈਡੀ ਦਾ ਇਸ ਕੇਸ ਨਾਲ ਕੋਈ ਲੈਣਾ-ਦਣਾ ਨਹੀਂ ਹੈ। ਦੂਜਾ, ਮੇਰੇ ਕੋਲ ਕਿਸਾਨ ਮੋਰਚੇ ਲਈ ਵਰਤੇ ਜਾਂਦੇ ਫੰਡਾਂ ਦਾ ਸਹੀ ਰਿਕਾਰਡ ਹੈ। ਉਨ੍ਹਾਂ ਈਡੀ ਦੀ ਇਸ ਕਾਰਵਾਈ ਨੂੰ ਤੰਗ ਕਰਨ ਦਾ ਤਰੀਕਾ ਦੱਸਿਆ।