The last date for admission : ਗੁਰੂ ਨਾਨਕ ਦੇਵ ਯੂਨੀਰਸਿਟੀ ਵੱਲੋਂ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਸ਼ੁਰੂ ਕੀਤੇ ਗਏ ਸਰਟੀਫਿਕੇਟ ਕੋਰਸ ਵਿਚ ਦਾਖਲਾ ਲੈਣ ਦੀ ਆਖਰੀ ਮਿਤੀ 31 ਅਗਸਤ ਹੈ। ਕੋਰਸਾਂ ਦੀਆਂ ਕਲਾਸਾਂ ਇਕ ਸਤੰਬਰ ਤੋਂ ਸ਼ੁਰੂ ਹੋਣਗੀਆਂ। ਇਕ ਸਾਲ ਛੇ ਮਹੀਨੇ ਤੱਕ ਚੱਲਣ ਵਾਲੇ ਇਨ੍ਹਾਂ ਸ਼ਾਰਟ ਟਰਮ ਕੋਰਸਾਂ ਦੇ ਘੱਟ ਸਮੇਂ ਵਿਚ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਸਰਟੀਫਿਕੇਟ ਮਿਲੇਗਾ, ਜਿਸ ਅਧੀਨ ਉਹ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰ ਸਕਦੇ ਹਨ ਕਿਉਂਕਿ ਇਨ੍ਹਾਂ ਕੋਰਸਾਂ ਦੇ ਕਰਨ ਦੇ ਨਾਲ-ਨਾਲ ਉਨ੍ਹਾਂ ਵਿਚ ਪ੍ਰੈਕਟੀਕਲ ਅਤੇ ਥਿਓਰੀ ਦੋਵੇਂ ਹੀ ਕਰਵਾਈ ਜਾਂਦੀ ਹੈ। ਇਹ ਕੋਰਸ ਮਾਰਕੀਟ ਤੇ ਇੰਡਸਟਰੀ ਦੇ ਹਿਸਾਬ ਨਾਲ ਤਿਆਰ ਕੀਤੇ ਗਏ ਹਨ।
ਜੀਐਨਡੀਯੂ ਵੱਲੋਂ ਸ਼ੁਰੂ ਕੀਤੇ ਗਏ ਇਨ੍ਹਾਂ ਇਕ ਸਾਲ ਦੇ ਕੋਰਸਾਂ ਵਿਚ ਡ੍ਰੈੱਸ ਡਿਜ਼ਾਈਨਿੰਗ, ਕਟਿੰਗ ਤੇ ਟੇਲਰਿੰਗ, ਡਿਲਪੋਲਾ ਇਨ ਫੈਸ਼ਨ ਐਂਡ ਟੈਕਸਟਾਈਲ ਡਿਜ਼ਾਈਨਿੰਗ, ਡਿਪਲੋਮਾ ਇਨ ਕਾਸਮੇਟੋਲਾਜੀ, ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ, ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ, ਡਿਪਲੋਮਾ ਇਨ ਗ੍ਰਾਫਿਕ ਐਂਡ ਵੈੱਬ ਡਿਜ਼ਾਈਨਿੰਗ ਸ਼ਾਮਲ ਹੈ।
ਛੇ ਮਹੀਨੇ ਦੇ ਕੋਰਸਾਂ ਵਿਚ ਸਰਟੀਫਿਕੇਟ ਕੋਰਸ ਇਨ ਕਟਿੰਗ ਐਂਡ ਟੇਲਰਿੰਗ, ਸਰਟੀਫਿਕੇਟ ਕੋਰਸ ਇਨ ਬਿਊਟੀ ਕਲਚਰ, ਸਰਟੀਫਿਕੇਟ ਕੋਰਸ ਇਨ ਵੈੱਬ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇਨ ਆਟੋ ਡੈਸਕ ਐਂਡ ਗ੍ਰੀਵਿਟ ਮਾਡਲਿੰਗ, ਸਰਟੀਫਿਕੇਟ ਕੋਰਸ ਆਫ ਟ੍ਰੇਨਿੰਗ ਇਨ ਆਈਲੈਟਸ, ਸਰਟੀਫਿਕੇਟ ਕੋਰਸ ਇਨ ਇੰਗਲਿਸ਼ ਸਪੀਕਿੰਗ ਐਂਡ ਕਮਿਊਨੀਕੇਸ਼ਨ ਸਕਿੱਲ ਸ਼ਾਮਲ ਹਨ। ਇਨ੍ਹਾਂ ਕੋਰਸਾਂ ਲਈ www.gndu.ac.in ’ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।