The maid fed the elderly couple : ਜਲੰਧਰ ’ਚ ਸ਼ਾਹਕੋਟ ਵਿੱਚ ਗੋਇਲ ਮੋਟਰਜ਼ ਦੇ ਮਾਲਕ ਦੇ ਘਰ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਦਿੱਲੀ ਦੀ ਕੰਪਨੀ ਰਾਹੀਂ 6 ਮਹੀਨੇ ਪਹਿਲਾਂ ਰੱਖੀ ਨੌਕਰਾਣੀ ਨੇ ਬਜ਼ੁਰਗ ਜੋੜੇ ਨੂੰ ਦਾਲ ਵਿਚ ਨਸ਼ੀਲੀ ਦਵਾਈ ਮਿਲਾ ਕੇ ਖੁਆ ਦਿੱਤੀ। ਫਿਰ ਰਾਤ ਨੂੰ ਉਹ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਈ। ਜਾਂਦੇ ਸਮੇਂ ਉਹ ਉਨ੍ਹਾਂ ਦੇ ਕਮਰੇ ਵਿੱਚ ਬੈੱਡ ਨੂੰ ਅੱਗ ਲਗਾ ਕੇ ਦਰਵਾਜ਼ੇ ਨੂੰ ਵੀ ਲੌਕ ਕਰ ਗਈ ਤਾਂਕਿ ਬਜ਼ੁਰਗ ਦੰਪਨੀ ਦੀ ਮੌਤ ਹੋਣ ’ਤੇ ਉਸ ਦੀ ਕਰਤੂਤ ਦਾ ਕਿਸੇ ਨੂੰ ਪਤਾ ਨਾ ਲੱਗੇ। ਹਾਲਾਂਕਿ ਧੂੰਏਂ ਨਾਲ ਘੁਟਣ ਹੋਣ ’ਤੇ ਬਜ਼ੁਰਗ ਔਰਤ ਦੀ ਅੱਖ ਅੱਖ ਖੁੱਲ੍ਹ ਗਈ ਅਤੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ’ਤੇ ਉਸਦੇ ਪੁੱਤਰਾਂ ਨੇ ਖਿੜਕੀ ਅਤੇ ਦਰਵਾਜ਼ੇ ਨੂੰ ਤੋੜ ਕੇ ਬਜ਼ੁਰਗ ਜੋੜੇ ਨੂੰ ਬਾਹਰ ਕੱਢ ਲਿਆ। ਲਗਭਗ 4 ਦਿਨਾਂ ਬਾਅਦ, ਜਦੋਂ ਬਜ਼ੁਰਗ ਜੋੜੇ ਨੂੰ ਹੋਸ਼ ਆਇਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਚੋਰੀ ਹੋਈ ਹੈ। ਫਿਰ ਉਸਨੇ ਪੂਰੇ ਮਾਮਲੇ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ। ਹੁਣ ਨੌਕਰਾਣੀ ਸੁਸ਼ੀਲਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 307, 381, 436 ਅਤੇ 120 ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸ਼ਾਹਕੋਟ ਦੇ ਮੁਹੱਲਾ ਕਰਤਾਰ ਨਗਰ ਦੀ ਵਸਨੀਕ ਸੀਤਾ ਗੋਇਲ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਮਨੀਸ਼ ਗੋਇਲ ਅਤੇ ਅਮਿਤ ਗੋਇਲ ਹਨ। ਜੋ ਬਜਾਜ ਕੰਪਨੀ ਦੀ ਦੋਪਹੀਆ ਵਾਹਨ ਏਜੰਸੀ ਗੋਇਲ ਮੋਟਰਜ਼ ਚਲਾਉਂਦੇ ਹਨ। ਇਸ ਤੋਂ ਇਲਾਵਾ ਉਸਦਾ ਸ਼ੈਲਰ ਅਤੇ ਆੜ੍ਹਤ ਦਾ ਕਾਰੋਬਾਰ ਵੀ ਹੈ। ਬੇਟਿਆਂ ਨੇ ਬਜ਼ੁਰਗ ਜੋੜੇ ਦੀ ਦੇਖਭਾਲ ਲਈ ਨੌਕਰਾਣੀ ਰੱਖੀ ਸੀ। ਉਨ੍ਹਾਂ ਨੇ ਇੰਟਰਨੈਟ ਉੱਤੇ ਜੇਵੀ ਕੰਪਨੀ ਦਾ ਇਸ਼ਤਿਹਾਰ ਦੇਖਿਆ ਸੀ। ਆਪਸੀ ਗੱਲਬਾਤ ਤੋਂ ਬਾਅਦ ਕੰਪਨੀ ਨੇ ਸੁਸ਼ੀਲਾ ਨਾਂ ਦੀ ਲੜਕੀ ਨੂੰ ਉਨ੍ਹਾਂ ਦੀ ਦੇਖਭਾਲ ਲਈ ਘਰ ਭੇਜਿਆ ਸੀ। ਪਿਛਲੇ 6 ਮਹੀਨਿਆਂ ਤੋਂ ਉਹ ਦੋਵਾਂ ਦੀ ਦੇਖਭਾਲ ਕਰ ਰਹੀ ਸੀ। ਜਿਸ ਕਾਰਨ ਉਹ ਘਰ ਦੇ ਵੱਖ-ਵੱਖ ਕਮਰਿਆਂ ਵਿੱਚ ਆਉਂਦੀ ਜਾਂਦੀ ਸੀ ਅਤੇ ਉਸ ਦੇ ਘਰ ਬਾਰੇ ਸਭ ਕੁਝ ਪਤਾ ਲੱਗ ਚੁੱਕਾ ਸੀ।
ਜਦੋਂ ਉਹ 30 ਜਨਵਰੀ ਦੀ ਰਾਤ ਨੂੰ ਰੋਟੀ ਖਾ ਰਹੇ ਸੀ, ਉਸਨੇ ਦਾਲ ਵਿਚ ਥੋੜ੍ਹੀ ਮਿਠਾਸ ਮਹਿਸੂਸ ਕੀਤੀ, ਇਸ ਲਈ ਉਨ੍ਹਾਂ ਇਸਨੂੰ ਪੂਰਾ ਨਹੀਂ ਖਾਧਾ। ਇਸ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਸਾਰੇ ਆਪਣੇ ਕਮਰਿਆਂ ਵਿਚ ਚਲੇ ਗਏ। ਰਾਤ ਨੂੰ ਲਗਭਗ 10-11 ਵਜੇ ਦਮ ਘੁਟਣ ਨਾਲ ਜਦੋਂ ਖੰਘ ਆਉਣ ਲੱਗੀ ਤਾਂ ਦੋਹਾਂ ਨੂੰ ਜਾਗ ਆਈ। ਸੀਤਾ ਗੋਇਲ ਨੇ ਦੇਖਿਆ ਕਿ ਉਨ੍ਹਾਂ ਦੇ ਕਮਰੇ ਵਿੱਚ ਕਾਫੀ ਧੂੰਆਂ ਫੈਲਿਆ ਹੋਇਆ ਸੀ ਅਤੇ ਨਤਾਲ ਵਾਲੇ ਸਿੰਗਲ ਬੈੱਡ ਨੂੰ ਅੱਗ ਲੱਗੀ ਹੋਈ ਸੀ। ਪਤੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੇਹੋਸ਼ ਸਨ। ਜਦੋਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਇਹ ਨਹੀਂ ਖੁੱਲ੍ਹਿਆ। ਰੋਲਾ ਸੁਣ ਕੇ ਉਨ੍ਹਾਂ ਦੇ ਪੁੱਤਰ ਆਏ ਤਾਂ ਦਰਵਾਜ਼ਾ ਤੋੜ ਕੇ ਦੋਹਾਂ ਨੂੰ ਬਾਹਰ ਕੱਢਿਆ ਅਤੇ ਦੋਹਾਂ ਨੂੰ ਲੁਧਿਆਣਾ ਵਿੱਚ ਡੀਐਮਸੀ ਹਸਪਤਾਲ ਲਿਆਏ। 4 ਦਿਨ ਤੱਕ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਏ ਰਹੇ। ਠੀਕ ਹੋਣ ਤੋਂ ਬਾਅਦ ਉਹ ਘਰ ਪਰਤੇ ਤਾਂ ਨੌਕਰਾਨੀ ਫਰਾਰ ਸੀ ਤੇ ਅਲਮਾਰੀ ’ਚੋਂ ਲੱਖਾਂ ਦੇ ਗਹਿਣੇ ਵੀ ਗਾਇਬ ਸਨ।