ਸ੍ਰੀ ਗੁਰੂ ਅਮਰਦਾਸ ਜੀ ਨਿਮਰਤਾ ਦੇ ਪੁੰਜ ਸਨ। ਇਸ ਦਾ ਪ੍ਰਤੱਖ ਸਬੂਤ ਇਸ ਘਟਨਾ ਤੋਂ ਮਿਲਦਾ ਹੈ। ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਭੇਜ ਦਿੱਤਾ ਤਾਂ ਕਿ ਇੱਥੇ ਉਨ੍ਹਾਂ ਦੇ ਪੁੱਤ ਦਾਤੂ ਅਤੇ ਦਾਸੂ ਈਰਖਾ ਨਾ ਕਰਨ।
ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਹੀ ਸਿੱਖੀ ਦਾ ਪ੍ਰਚਾਰ ਕੇਂਦਰ ਬਣਾ ਲਿਆ। ਪਰ ਗੁਰੂ ਜੀ ਦੀ ਵਡਿਆਈ ਵਧਦੀ ਦੇਖ ਕੇ ਦਾਤੂ ਨੇ ਗੋਇੰਦਵਾਲ ਸਾਹਿਬ ਆ ਕੇ ਗੁਰੂ ਜੀ ਦੀ ਪਿੱਠ ਵਿੱਚ ਉਸ ਸਮੇਂ ਜ਼ੋਰ ਨਾਲ ਲੱਤ ਮਾਰੀ ਜਦੋਂ ਤੁਸੀਂ ਸਿੰਹਾਸਨ ਉੱਤੇ ਬੈਠੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਅਤੇ ਕਿਹਾ ਇਸ ਗੱਦੀ ਉੱਤੇ ਸਾਡਾ ਹੱਕ ਹੈ।
ਇਹ ਵੀ ਪੜ੍ਹੋ : ਆਮ ਲੋਕਾਂ ਲਈ ਡੇਢ ਸਾਲ ਬਾਅਦ ਖੁੱਲ੍ਹਣ ਜਾ ਰਿਹਾ ਜ਼ਲਿਆਂਵਾਲਾ ਬਾਗ, 28 ਨੂੰ PM ਕਰਨਗੇ ਵਰਚੁਅਲੀ ਉਦਘਾਟਨ
ਗੁਰੂ ਜੀ ਨੇ ਦਾਤੂ ਦੇ ਪੈਰ ਫੜ ਕੇ ਦਬਾਉਣਾ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਤੁਸੀਂ ਗੁਰੂ ਅੰਸ਼ ਹੋ। ਮੇਰਾ ਸਰੀਰ ਬਹੁਤ ਸਖ਼ਤ ਹੈ ਤੁਹਾਡੇ ਨਰਮ ਪੈਰ ਵਿੱਚ ਚੋਟ ਤਾਂ ਨਹੀਂ ਲੱਗੀ। ਗੁਰੂ ਜੀ ਦੀ ਇਸ ਪ੍ਰਕਾਰ ਦੀ ਸ਼ਾਂਤੀ ਤੇ ਨਿਮਰਤਾ ਨੂੰ ਵੇਖਕੇ ਦਾਤੂ ਜੀ ਬਹੁਤ ਸ਼ਰਮਿੰਦਾ ਹੋਏ। ਸਾਰੀ ਸੰਗਤਾਂ ਨੂੰ ਵੀ ਬਹੁਤ ਗੁੱਸਾ ਆਇਆ ਪਰ ਗੁਰੂ ਜੀ ਨੇ ਸਾਰਿਆ ਨੂੰ ਰੋਕ ਦਿੱਤਾ ਕਿ ਕੋਈ ਕੁਝ ਨਾ ਕਹੇ। ਸਭ ਦੇ ਸਭ ਆਪਣੀ ਜਗ੍ਹਾ ਉੱਤੇ ਬੈਠੇ ਰਹੇ।