ਪਟਿਆਲਾ ਦੀ ਸੈਂਟਰਲ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ, ਜਿਥੇ ਜੇਲ੍ਹ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਸਭ ਤੋਂ ਸ਼ਰਮ ਵਾਲੀ ਗੱਲ ਤਾਂ ਇਹ ਹੈ ਕਿ ਇਹ ਪਦਾਰਥ ਜੇਲ੍ਹ ਦੇ ਆਪ੍ਰੇਟਰ ਵੱਲੋਂ ਹੀ ਪਹੁੰਚਾਏ ਗਏ ਹਨ।
ਪੁਲਿਸ ਨੇ ਇਹ ਨਸ਼ੀਲੇ ਪਦਾਰਥ ਬਰਾਮਦ ਕਰਕੇ ਜੇਲ੍ਹ ਆਪ੍ਰੇਟਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਤ੍ਰਿਪੜੀ ਦੇ ਐਸ.ਐਚ.ਓ. ਹੈਰੀ ਬੋਪਾਰਾਏ ਨੇ ਦੱਸਿਆ ਕਿ ਜਤਿੰਦਰ ਕੁਮਾਰ ਜੇਲ੍ਹ ਵਿੱਚ ਬਤੌਰ ਵੀਸੀ ਆਪ੍ਰੇਟਰ ਤਾਇਨਾਤ ਹੈ।
ਉਸ ਕੋਲੋਂ 50 ਗ੍ਰਾਮ ਅਫੀਮ, 35 ਗ੍ਰਾਮ ਸੁਲਫਾ ਤੇ 8 ਪੈਕੇਟ ਜ਼ਰਦੇ ਦੇ ਬਰਾਮਦ ਹੋਏ ਹਨ ਜੋ ਕਿ ਜੇਲ੍ਹ ਵਿੱਚ ਸਪਲਾਈ ਕਰਦਾ ਸੀ। ਦੋਸ਼ੀ ਆਪ੍ਰੇਟਰ ‘ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਤੇ ਹੁਣ ਜਾਂਚ ਕੀਤੀ ਜਾਵੇਗੀ ਉਹ ਕਦੋਂ ਤੋਂ ਇਹ ਕੰਮ ਕਰ ਰਿਹਾ ਹੈ ਅਤੇ ਕਿਸ ਤਰ੍ਹਾਂ ਜਲ੍ਹ ਅੰਦਰ ਵੇਚ ਰਿਹਾ ਸੀ। ਦੋਸ਼ੀ ਨੂੰ ਰਿਮਾਂਡ ‘ਤੇ ਲਿਆ ਜਾਵੇਗਾ।
ਇਹ ਵੀ ਪੜ੍ਹੋ : ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਮੁੱਦਾ ਭਖਿਆ, ਅਕਾਲੀ ਦਲ ਨੇ CM ‘ਤੇ ਕੀਤੀ ਟਿੱਚਰ