The Punjab Govt returned 45 metric : ਪੰਜਾਬ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਅਧੀਨ ਜਿਹੜੀ ਦਾਲ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਸੀ, ਉਸ ਨੂੰ ਸੂਬਾ ਸਰਕਾਰ ਵੱਲੋਂ ਖਰਾਬ ਕੁਆਲਿਟੀ ਹੋਣ ਕਰਕੇ ਕੇਂਦਰ ਨੂੰ ਵਾਪਿਸ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਇਸ ਦਾਲ ਦੀ ਬਿਨਾਂ ਕੁਆਲਿਟੀ ਜਾਂਚੇ ਬਿਨਾਂ ਡਿਲੀਵਰੀ ਲੈਣ ਵਾਲੇ ਅਧਿਕਾਰੀਆਂ ਖਿਲਾਫ ਵੀ ਜਾਂਚ ਦੇ ਵੀ ਹੁਕਮ ਦਿੱਤੇ ਹਨ। ਅਸਲ ਵਿਚ ਜਿਨ੍ਹਾਂ ਲਾਭਪਾਰਤੀਆਂ ਨੂੰ ਇਹ ਦਾਲ ਵੰਡੀ ਗਈ ਸੀ, ਉਹਨਾਂ ਵੱਲੋਂ ਇਸ ਦੀ ਕੁਆਲਿਟੀ ਨੂੰ ਲੈ ਕੇ ਸਖਤ ਇਤਰਾਜ਼ ਪ੍ਰਗਟਾਇਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਸਪਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਦਾਲ ਵਿਚੋਂ ਬਦਬੂ ਆ ਰਹੀ ਸੀ। ਉਹਨਾਂ ਦੱਸਿਆ ਕਿ ਇਸ ਬਾਰੇ ਡਿਪਟੀ ਕਮਿਸ਼ਨਰ ਮੁਹਾਲੀ, ਗਿਰੀਸ਼ ਦਿਆਲਨ ਕੋਲ ਸ਼ਿਕਾਇਤ ਆਈ ਸੀ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਕੇ ਕਿਹਾ ਸੀ ਕਿ ਨੂੰ PMGKAY ਸਕੀਮ ਤਹਿਤ 1 ਪ੍ਰਤੀਸ਼ਤ ਅਨਾਜ ਭੇਜਿਆ ਗਿਆ ਹੈ। ਇਸ ਬਾਰੇ ਮੁੱਖ ਮੰਤਰੀ ਅਤੇ ਰਾਜ ਦੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਦਾਲ ਭੇਜਣ ਵਿਚ ਇਕ ਮਹੀਨੇ ਤੋਂ ਵਧ ਦੇਰੀ ਕੀਤੀ ਹੈ।