ਜਿਲ੍ਹਾ ਲੁਧਿਆਣਾ ‘ਚ ਕੋਰੋਨਾ ਦੇ ਨਾਲ-ਨਾਲ ਬਲੈਕ ਫੰਗਸ ਦੇ ਕੇਸਾਂ ਦੀ ਰਫਤਾਰ ਵੀ ਕੁਝ ਧੀਮੀ ਹੋਈ ਹੈ ਜੋ ਕਿ ਰਾਹਤ ਭਰੀ ਖਬਰ ਹੈ। ਅੱਜ ਜਿਲ੍ਹੇ ਤੋਂ 222 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ 3 ਮੌਤਾਂ ਹੋਈਆਂ ਹਨ।
ਪੈਂਡਿੰਗ ਰਿਪੋਰਟਾਂ ਵਿਚੋਂ 260 ਸੈਂਪਲਾਂ ਦੀ ਰਿਪੋਰਟ ਪਾਜੀਟਿਵ ਪਾਈ ਗਈ ਸੀ ਜਿਨ੍ਹਾਂ ਵਿਚੋਂ 222 ਲੁਧਿਆਣੇ ਤੋਂ ਤੇ 38 ਬਾਹਰਲੇ ਜਿਲ੍ਹਿਆਂ ਨਾਲ ਸਬੰਧਤ ਸਨ। ਹੁਣ ਤੱਕ ਲੁਧਿਆਣਾ ਵਿਚ 1384996 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ RTPCR 879192, ਐਂਟੀਜਨ 489296 ਤੇ ਟਰੂਨੈਟ-16508 ਹਨ। ਕੁੱਲ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 84337 ਹੋ ਚੁੱਕੀ ਹੈ। ਅੱਜ ਕੋਰੋਨਾ ਨਾਲ 6 ਲੋਕਾਂ ਦੀ ਪੁਸ਼ਟੀ ਹੋਈ ਜਿਨ੍ਹਾਂ ਵਿਚੋਂ 3 ਜਿਲ੍ਹਾ ਲੁਧਿਆਣਾ ਤੋਂ ਤੇ ਮੋਗਾ, ਸੰਗਰੂਰ ਤੇ ਪਟਿਆਲੇ ਤੋਂ 1-1 ਮਰੀਜ਼ ਦੀ ਜਾਨ ਗਈ ਹੈ।
ਲੁਧਿਆਣਾ ‘ਚ ਹੁਣ ਤੱਕ ਕੋਰੋਨਾ ਨਾਲ 2002 ਮੋਤਾਂ ਹੋ ਚੁੱਕੀਆਂ ਹਨ ਤੇ ਬਾਹਰਲੇ ਜਿਲ੍ਹਿਆਂ ਤੋਂ 992 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। 372 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਕੀਤਾ ਜਾ ਚੁੱਕਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਬਲੈਕ ਫੰਗਸ ਦਾ ਕੋਈ ਵੀ ਨਵਾਂ ਕੇਸ ਜਿਲ੍ਹਾ ਲੁਧਿਆਣਾ ਤੋਂ ਸਾਹਮਣੇ ਨਹੀਂ ਆਇਆ। ਬੀਤੇ ਦਿਨੀਂ 78 ਕੇਸ ਬਲੈਕ ਫੰਗਸ ਦੇ ਆਏ ਸਨ ਜਿਨ੍ਹਾਂ ਵਿਚੋਂ 33 ਲੁਧਿਆਣੇ ਤੋਂ ਤੇ 45 ਹੋਰਨਾਂ ਜਿਲ੍ਹਿਆਂ ਨਾਲ ਸਬੰਧਤ ਸਨ।
ਘਟਦੇ ਕੋਰੋਨਾ ਕੇਸਾਂ ਕਾਰਨ ਹੁਣ ਦੁਕਾਨਾਂ ਨੂੰ ਖੋਲ੍ਹਣ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ। ਹੁਣ ਜਿਲ੍ਹੇ ਵਿਚ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਦੁਕਾਨਾਂ ਨੂੰ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ ਜਿਸ ਨਾਲ ਦੁਕਾਨਦਾਰਾਂ ਨੂੰ ਕਾਫੀ ਰਾਹਤ ਮਿਲੀ ਹੈ ਪਰ ਇਸ ਦੇ ਨਾਲ ਹੀ ਡੀ. ਸੀ. ਵੱਲੋਂ ਲੋਕਾਂ ਨੂੰ ਅਹਿਤਿਆਤ ਵਰਤਣ ਲਈ ਵੀ ਕਿਹਾ ਗਿਆ ਹੈ ਤਾਂ ਜੋ ਕੋਰੋਨਾ ਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ : Breaking : CBSE ਦੀ 12ਵੀਂ ਦੀ ਪ੍ਰੀਖਿਆ ਹੋਈ ਰੱਦ, PM ਨੇ ਕਿਹਾ ਵਿਦਿਆਰਥੀਆਂ ਦੀ ਸੁਰੱਖਿਆ ਸਾਡੀ ਪਹਿਲ