The report of 24 drivers : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਧਾਰਮਿਕ ਸਥਾਨਾਂ ਤੋਂ ਬਹੁਤ ਸਾਰੇ ਸ਼ਰਧਾਲੂ ਤੇ ਇਨ੍ਹਾਂ ਸ਼ਰਧਾਲੂਆਂ ਨੂੰ ਲਿਆਉਣ ਵਾਲੇ ਡਰਾਈਵਰ ਵਾਪਸ ਸੂਬੇ ਵਿਚ ਪਰਤੇ ਹਨ। ਪੰਜਾਬ ਵਿਚ ਦਿਨੋ-ਦਿਨ ਕੋਰੋਨਾ ਪੀੜਤਾਂ ਦੀ ਗਿਣਤੀ ਇਨ੍ਹਾਂ ਸ਼ਰਧਾਲੂਆਂ ਕਾਰਨ ਕਾਫੀ ਵਧੀ ਹੈ ਜਿਸ ਕਾਰਨ ਕੈਪਟਨ ਵਲੋਂ ਇਨ੍ਹਾਂ ਨੂੰ ਘਰ ਭੇਜਣ ਤੋਂ ਪਹਿਲਾਂ ਇਨ੍ਹਾਂ ਦਾ ਟੈਸਟ ਕਰਵਾਉਣਾ ਲਾਜ਼ਮੀ ਦੱਸਿਆ ਗਿਆ ਹੈ। ਸ੍ਰੀ ਹਜੂਰ ਸਾਹਿਬ ਤੇ ਨਾਂਦੇੜ ਰਾਜਸਥਾਨ ਅਤੇ ਹੋਰ ਸੂਬਿਆਂ ਤੋਂ ਜ਼ਿਲ੍ਹੇ ਨਾਲ ਸੰਬੰਧਿਤ ਲੋਕਾਂ ਨੂੰ ਫਰੀਦਕੋਟ ਵਾਪਸ ਲਿਆਉਣ ਵਾਲੇ ਪੀ.ਆਰ.ਟੀ.ਸੀ ਡੀਪੂ ਫਰੀਦਕੋਟ ਦੇ 24 ਡਰਾਈਵਰਾਂ ਦੀ ਰਿਪੋਰਟ ਨੈਗਟਿਵ ਆਈ ਹੈ। ਪਿਛਲੇ ਦਿਨੀਂ ਪੀ.ਆਰ.ਟੀ.ਸੀ ਡੀਪੂ ਫਰੀਦਕੋਟ ਦੇ 24 ਡਰਾਇਵਰਾਂ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸਕੂਲ ਪੁਰਾਣੀ ਪਿਪਲੀ ਵਿਖੇ ਇਕਾਂਤਵਾਸ ਕਰਕੇ ਇਨ੍ਹਾਂ ਦੇ ਸੈਂਪਲ ਲਏ ਗਏ ਸਨ।
ਸੈਂਪਲਾਂ ਦੀ ਰਿਪੋਰਟ ਨੈਗਟਿਵ ਆਉਣ ਤੋ ਬਾਅਦ ਅਤੇ ਇਨ੍ਹਾਂ ਦੇ ਡਾਕਟਰੀ ਮੁਆਇਨੇ ਤੋ ਬਾਅਦ ਸਾਰੇ ਡਰਾਈਵਰਾਂ ਦੀ ਸਿਹਤ ਬਿਲਕੁਲ ਠੀਕ ਪਾਈ ਗਈ ਹੈ। SDM ਫਰੀਦਕੋਟ ਸ.ਪਰਮਜੀਤ ਸਿੰਘ ਬਰਾੜ ਆਦਿ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਉਪਰੋਕਤ ਸਾਰੇ ਡਰਾਈਵਰਾਂ ਨੂੰ ਅੱਜ ਸਰਕਾਰੀ ਸਕੂਲ ਪੁਰਾਣੀ ਪਿਪਲੀ ਦੇ ਇਕਾਂਤਵਾਸ ਕੇਦਰਾਂ ਤੋਂ ਘਰ ਭੇਜ ਦਿੱਤਾ ਗਿਆ। ਨਵੀਂ ਪਿਪਲੀ ਦੇ ਸਰਕਾਰੀ ਸਕੂਲ ਵਿਖੇ ਡਰਾਇਵਰਾਂ ਨੂੰ ਰੱਖਿਆ ਗਿਆ ਸੀ। ਇਨ੍ਹਾਂ ਡਰਾਈਵਰਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਸੂਬੇ ਨੂੰ ਕਾਫੀ ਰਾਹਤ ਮਿਲੀ ਹੈ।
ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਅੰਮ੍ਰਿਤਸਰ ਵਿਚ 287, ਜਲੰਧਰ ਵਿਚ 158, ਤਰਨ ਤਾਰਨ ਵਿਚ 161, ਲੁਧਿਆਣਾ ਵਿਚ 125, ਗੁਰਦਾਸਪੁਰ ਵਿਚ 115, ਐਸਬੀਐਸ ਨਗਰ ਵਿਚ 103, ਮੋਹਾਲੀ ਵਿਚ 95, ਪਟਿਆਲਾ ਵਿਚ 95, ਹੁਸ਼ਿਆਰਪੁਰ ਵਿਚ 89, ਸੰਗਰੂਰ ਵਿਚ 88, ਮੁਕਤਸਰ ਵਿਚ 65, ਮੋਗਾ ਵਿਚ 56, ਫਰੀਦਕੋਟ ਵਿਚ 45, ਫਿਰੋਜਪੁਰ ਵਿਚ 43, ਬਠਿੰਡਾ ਵਿਚ 40, ਫਾਜਿਲਕਾ ਵਿਚ 39, ਪਠਾਨਕੋਟ ਵਿਚ 27, ਫਤਿਹਗੜ੍ਹ ਸਾਹਿਬ ਵਿਚ 24, ਕਪੂਰਥਲਾ ਵਿਚ 23, ਬਰਨਾਲਾ ਵਿਚ 21, ਮਾਨਸਾ ਵਿਚ 20 ਅਤੇ ਰੋਪੜ ਵਿਚ 16 ਕੋਰੋਨਾ ਪਾਜੀਟਿਵ ਕੇਸ ਹਨ। ਹੁਣ ਤਕ ਸੂਬੇ ਵਿਚ ਕੋਰੋਨਾ ਵਾਇਰਸ ਨਾਲ 30 ਮੌਤਾਂ ਹੋ ਚੁੱਕੀਆਂ ਹਨ।